Home » 2024 ਫੁੱਟਬਾਲ ਯੂਰਪੀਅਨ ਚੈਂਪੀਅਨ ਸੈਮੀਫਾਈਨਲ ਵਿਚ 2:1 ਨਾਲ ਇੰਗਲੈਂਡ ਨੇ ਹਰਾਇਆ ਨੀਦਰਲੈਂਡ…
Home Page News India Sports Sports World World Sports

2024 ਫੁੱਟਬਾਲ ਯੂਰਪੀਅਨ ਚੈਂਪੀਅਨ ਸੈਮੀਫਾਈਨਲ ਵਿਚ 2:1 ਨਾਲ ਇੰਗਲੈਂਡ ਨੇ ਹਰਾਇਆ ਨੀਦਰਲੈਂਡ…

Spread the news

ਸੈਮੀਫਾਈਨਲ ਵਿਚ (ਯੂਰਪੀਅਨ ਚੈਪੀਂਅਨ ਫੁੱਟਬਾਲ) ਨੀਦਰਲੈਂਡ ਤੇ ਇੰਗਲੈਂਡ ਦਾ ਮੁਕਾਬਲਾ ਠੀਕ ਸਮਾਂ 21 ਵਜੇ BVB Stadion Dormund ਵਿੱਚ ਸੁਰੂ ਹੋਣ ਤੋਂ 7ਮਿੰਟ ਬਾਅਦ ਹੀ ਨੀਦਰਲੈਂਡ ਦੇ ਖਿਡਾਰੀ Xavi Simons ਨੇ ਇੰਗਲੈਂਡ ਦੇ ਖਿਲਾਫ਼ ਪਹਿਲਾ ਗੋਲ ਕਰਕੇ ਫਾਈਨਲ ਮੁਕਾਬਲੇ ਵਿਚ ਜਾਣ ਦੀ ਖਲਬਲ੍ਹੀ ਜਿਹੀ ਮਚਾ ਦਿਤੀ ਅਤੇ ਨਾਲ ਹੀ ਇਹਨਾਂ ਦੇ ਖਿਡਾਰੀ Denzel Dumfries ਨੂੰ 17ਵੇਂ ਮਿੰਟ ਤੇ ਪੀਲਾ ਕਾਰਡ ਅਜੇ ਰੈਫ਼ਰੀ ਨੇ ਦਿਖਾਇਆ ਹੀ ਸੀ ਕਿ ਇੰਗਲੈਂਡ ਦੇ ਖਿਡਾਰੀ Harry Kane ਨੇ ਲੱਗਦੇ ਹੱਥ 18ਵੇਂ ਮਿੰਟ ਤੇ ਨੀਦਰਲੈਂਡ ਖਿਲਾਫ਼ ਗੋਲ ਕਰਕੇ ਆਪਣੀ ਟੀਮ ਨੂੰ ਇਕ-ਇਕ ਗੋਲ ਨਾਲ ਬਰਾਬਰ ਕਰਕੇ ਆਪਣੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ। ਇੰਗਲੈਂਡ ਦਾ ਇਹ ਗੋਲ 11ਮੀਟਰ ਦੀ ਦੂਰੀ ਤੋਂ ਮਿਲੀ ਫਰੀ ਕਿੱਕ ਨਾਲ ਹੋਇਆ। ਸਮੇਂ ਦੇ ਅੱਧ ਤੱਕ ਦੋਵੇਂ ਟੀਮਾਂ ਬਰਾਬਰਤਾ ਵਿਚ ਰਹੀਆਂ। ਅੱਧੇ ਸਮੇਂ ਤੋਂ ਬਾਅਦ ਫੇਰ ਮੁਕਾਬਲਾ ਸੁਰੂ ਹੋਇਆ ਤਾਂ ਦੋਵਾਂ ਪਾਸਿਆਂ ਦੇ ਕੋਚਾਂ ਨੇ ਆਪਣੀ-ਆਪਣੀ ਟੀਮ ਦੀ ਜਿੱਤ ਲਈ ਆਪਣੇ ਖਿਡਾਰੀ ਤਬਦੀਲ ਕਰਨੇ ਸੁਰੂ ਕੀਤੇ। ਦੋਵੇਂ ਪਾਸਿਆਂ ਦੀਆਂ ਟੀਮਾਂ ਦਾ ਬਹੁਤ ਹੀ ਜ਼ਬਰਦਸਤ ਮੁਕਾਬਲਾ ਰਿਹਾ। ਸਮੇਂ ਦੇ ਪੁਰੇ ਹੋ ਜਾਣ ਦੇ ਬਾਵਜੂਦ ਵੀ ਨਤੀਜਾ ਬਰਾਬਰ ਹੀ ਰਿਹਾ ਪਰ 90+1 ਮਿੰਟ ਦੇ ਹੁੰਦਿਆਂ ਹੀ ਇੰਗਲੈਂਡ ਦੇ ਖਿਡਾਰੀ Ollie Watkins ਨੇ ਦੂਸਰਾ ਗੋਲ ਨੀਦਰਲੈਂਡ ਦੇ ਖਿਲਾਫ਼ ਕਰਕੇ ਆਖਰੀ ਪਲਾਂ ਤੇ ਵਿਰੋਧੀਆਂ ਨੂੰ ਹਰਾਉਣ ਵਿਚ ਕਾਮਯਾਬੀ ਹਾਸਲ ਕਰ ਹੀ ਲਈ ਅਤੇ ਇੰਗਲੈਂਡ ਦੀ 2:1 ਨਾਲ ਨੀਦਰਲੈਂਡ ਤੇ ਜਿੱਤ ਪ੍ਰਾਪਤੀ ਹੋ ਗਈ, ਹੁਣ ਇੰਗਲੈਂਡ ਫਾਈਨਲ ਵਿਚ ਖੇਡੇਗਾ ਸਪੇਨ ਦੇ ਖਿਡਾਰੀਆਂ ਦੇ ਖਿਲਾਫ਼ ਅਗਲੇ ਮੁਕਾਬਲੇ ਵਿਚ। ਰੈਫ਼ਰੀ Felix Zwayer ਨੇ ਇਸ ਮੁਕਾਬਲੇ ਦੀ ਜੁੰਮੇਂਵਾਰੀ ਬਾਖੂਬੀ ਨਾਲ ਸੰਭਾਲੀ।