Home » ਗੁਆਂਢੀਆਂ ਵੱਲੋਂ ਸਮੇਂ ਸਿਰ ਪੁਲਿਸ ਨੂੰ ਸੂਚਨਾ ਦੇਣ ‘ਤੇ ਮੈਂਗਰੀ ‘ਚ ਵਾਹਨ ਚੋਰੀ ਕਰਨ ਵਾਲੇ ਪੁਲਿਸ ਨੇ ਕੀਤੇ ਕਾਬੂ…
Home Page News • New Zealand Local News • NewZealand

ਗੁਆਂਢੀਆਂ ਵੱਲੋਂ ਸਮੇਂ ਸਿਰ ਪੁਲਿਸ ਨੂੰ ਸੂਚਨਾ ਦੇਣ ‘ਤੇ ਮੈਂਗਰੀ ‘ਚ ਵਾਹਨ ਚੋਰੀ ਕਰਨ ਵਾਲੇ ਪੁਲਿਸ ਨੇ ਕੀਤੇ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਮੈਂਗਰੀ ਈਸਟ ਵਿੱਚ ਬੀਤੀ ਰਾਤ ਵਾਹਨ ਚੋਰੀ ਕਰ ਕੁੱਝ ਲੁਟੇਰਿਆਂ ਨੂੰ ਗੁਆਂਢੀਆਂ ਵੱਲੋਂ ਪੁਲਿਸ ਨੂੰ ਸਮੇਂ ਸਿਰ ਦਿੱਤੀ ਜਾਣਕਾਰੀ ਤੋ ਕਾਬੂ ਕੀਤਾ ਗਿਆ ਹੈ।ਪੁਲਿਸ ਨੂੰ ਰਾਤ 2.50 ਵਜੇ ਵੇਜਵੁੱਡ ਐਵੇਨਿਊ ਦੇ ਇੱਕ ਪਤੇ ‘ਤੇ ਵਾਹਨ ਚੋਰੀ ਕਰਨ ਵਾਲਿਆਂ ਬਾਰੇ ਸੂਚਨਾ ਦਿੱਤੀ ਗਈ ਸੀ।ਜਿਸ ਤੋ ਬਾਅਦ ਮੌਕੇ ਤੋ ਫ਼ਰਾਰ ਹੋਏ ਚੋਰਾਂ ‘ਤੇ ਪੁਲਿਸ ਈਗਲ ਹੈਲੀਕਾਪਟਰ ਰਾਹੀ ਨਿਗਾ ਰੱਖੀ ਗਈ ਅਤੇ ਬਾਅਦ ਵਿੱਚ ਘਟਨਾ ਵਿੱਚ ਸ਼ਾਮਲ ਚਾਰ ਹਲਕੀ ਉਮਰ ਦੇ 4 ਵਿਅਕਤੀਆਂ ਨੂੰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ।ਪੁਲਿਸ ਵੱਲੋਂ ਸਮੇਂ ਸਿਰ ਜਾਣਕਾਰੀ ਦੇਣ ਲਈ ਗੁਆਂਢੀਆਂ ਦਾ ਧੰਨਵਾਦ ਕੀਤਾ ਗਿਆ।