Home » ਨੌਰਥ ਆਕਲੈਂਡ ‘ਚ ਸਵੇਰ ਸਾਰ ਚੱਲੀਆਂ ਗੋਲੀਆਂ,ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਸਵੇਰ ਸਾਰ ਚੱਲੀਆਂ ਗੋਲੀਆਂ,ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨੌਰਥ ਆਕਲੈਂਡ ਦੇ ਬੀਚ ਹੈਵਨ ਇਲਾਕੇ ਵਿੱਚ ਅੱਜ ਸਵੇਰ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਵਾਈਟੇਮਾਟਾ ਦੇ ਡਿਟੈਕਟਿਵ ਇੰਸਪੈਕਟਰ ਸਾਈਮਨ ਹੈਰੀਸਨ ਨੇ ਦੱਸਿਆ ਕਿ ਸਵੇਰੇ 6.30 ਵਜੇ ਦੇ ਕਰੀਬ ਪੁਲਿਸ ਨੂੰ ਤੁਈ ਪਾਰਕ ਇਲਾਕੇ ਦੇ ਆਲੇ-ਦੁਆਲੇ ਗੋਲੀਆਂ ਚੱਲਣ ਬਾਰੇ ਕਈ ਰਿਪੋਰਟਾਂ ਮਿਲੀਆਂ ਸਨ।ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਰੈਂਬਲਰ ਕ੍ਰੇਸ ‘ਤੇ ਇੱਕ ਘਰ ਦੇ ਬਾਹਰ ਖੜਾ ਇੱਕ ਵਾਹਨ ਮਿਲੀਆਂ ਜਿਸ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਪਰ ਚੰਗੀ ਗੱਲ ਰਹੀ ਕਿ ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।ਇੱਕ ਨਜਦੀਕੀ ਨਿਵਾਸੀ ਨੇ ਦੱਸਿਆ ਕਿ ਇਕ ਤੋਂ ਬਾਅਦ ਇਕ ਤੇਜ਼ ਆਵਾਜ਼ ਦਰਜਨ ਦੇ ਕਰੀਬ ਗੋਲੀਆਂ ਚੱਲਣ ਦੀ ਅਵਾਜ਼ ਸਵੇਰੇ 6.30 ਵਜੇ ਦੇ ਕਰੀਬ ਸੁਣਾਈ ਦਿੱਤੀ।