ਬੀਤੇ ਐਤਵਾਰ ਆਸਟ੍ਰੀਆਂ ‘ਚ ਵਾਪਰੀ ਇੱਕ ਮੰਦਭਾਗੀ ਘਟਨਾ ਦੌਰਾਨ ਭਾਰਤੀ ਮੂਲ ਦੇ 40 ਸਾਲਾਂ ਇੱਕ ਵਿਅਕਤੀ ਅਤੇ ਉਸਦੀ ਦੋ ਸਾਲ ਦੀ ਨਿੱਕੀ ਬੱਚੀ ਦੀ ਰੇਲ ਦੀ ਚਪੇਟ ਵਿੱਚ ਆਉਣ ਕਾਰਣ ਮੌਤ ਹੋ ਗਈ ਸੀ।ਹਾਦਸੇ ਵਿੱਚ ਮ੍ਰਿਤਕ ਵਿਅਕਤੀ ਦਾ ਨਾਮ ਆਨੰਦ ਰੰਨਵਾਲ ਦੱਸਿਆ ਗਿਆ ਹੈ। ਆਨੰਦ ਦਾ ਪਿਛੋਕੜ ਕਰਨਾਟਕਾ ਦੇ ਬੀਜਾਪੁਰ ਨਾਲ ਹੈ, ਜੋ ਹਾਲੇ ਪਿਛਲੇ ਸਾਲ ਹੀ ਕੰਮਕਾਜੀ ਵੀਜ਼ਾ (subclass 482) ‘ਤੇ ਭਾਰਤ ਤੋਂ ਪਰਿਵਾਰ ਸਣੇ ਰਹਿਣ ਲਈ ਆਸਟ੍ਰੇਲੀਆ ਆਇਆ ਸੀ। ਆਨੰਦ Westpac ‘ਚ ਆਈ ਟੀ ਵਿਭਾਗ ‘ਚ ਕੰਮ ਕਰਦਾ ਸੀ।ਆਨੰਦ ਅਤੇ ਉਸਦੀ 39 ਸਾਲਾਂ ਪਤਨੀ ਪੂਨਮ ਆਪਣੀਆਂ ਜੁੜਵਾ ਧੀਆਂ ਨਾਲ ਉਹਨਾਂ ਨੂੰ ਪਰੈਮ ‘ਚ ਬਿਠਾਈ ਹਾਲੇ Carlton ਸਟੇਸ਼ਨ ਦੀ ਲਿਫਟ ‘ਚੋਂ ਬਾਹਰ ਹੀ ਨਿਕਲੇ ਸੀ। ਸਟੇਸ਼ਨ ਪਲੇਟਫਾਰਮ ‘ਤੇ ਪਹੁੰਚੇ, ਬੱਸ ਇੱਕ ਪਲ ਲਈ ਅੱਖ ਝਪਕੀ ਕਿ ਪਰੈਮ ਟ੍ਰੇਨ ਟਰੈਕ ਵੱਲ ਰੁੜ ਪਈ। ਆਨੰਦ ਨੇ ਆਪਣੀਆਂ ਦੋ ਧੀਆਂ ਨੂੰ ਰੇਲ ਪਟੜੀ ‘ਤੇ ਡਿੱਗਣ ਤੋਂ ਬਾਅਦ ਬਹਾਦਰੀ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ। ਦੁਖਦਾਈ ਗੱਲ ਇਹ ਰਹੀ ਕਿ ਪਿਤਾ ਅਤੇ ਉਸ ਦੀ ਦੋ ਸਾਲ ਦੀ ਇੱਕ ਧੀ ਦੂਜੇ ਪਾਸੇ ਤੋਂ ਆ ਰਹੀ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਪੁਲਿਸ ਨੇ ਘਟਨਾ ਨੂੰ ਇਕਦਮ ਤੇਜ਼ੀ ਨਾਲ ਵਾਪਰੀ ਦੱਸਿਆ ਸੀ।