Home » ਆਕਲੈਂਡ ਦੇ ਫਲੈਟ ਬੁਸ਼ ‘ਚ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਲੁੱਟ ਨੂੰ ਦਿੱਤਾ ਅੰਜਾਮ…
Home Page News New Zealand Local News NewZealand

ਆਕਲੈਂਡ ਦੇ ਫਲੈਟ ਬੁਸ਼ ‘ਚ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਲੁੱਟ ਨੂੰ ਦਿੱਤਾ ਅੰਜਾਮ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਫਲੈਟ ਬੁਸ਼ ਵਿੱਚ ਬੀਤੀ ਵਾਪਰੀ ਲੁੱਟ ਦੀ ਵਾਰਦਾਤ ਦੌਰਾਨ ਇੱਕ ਵਿਅਕਤੀ ਦੇ ਜ਼ਖਮੀ ਹੋਣ ਜਾਣ ਦੀ ਖ਼ਬਰ ਹੈ ਜਿਸ ਤੋ ਬਾਅਦ ਪੁਲਿਸ ਜਾਂਚ ਕਰ ਰਹੀ ਹੈ।ਪੁਲਿਸ ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ ਹਥਿਆਰਾਂ ਨਾਲ ਲੈਸ ਦੋ ਪੁਰਸ਼ਾਂ ਵੱਲੋਂ ਹਮਲਾ ਕੀਤੇ ਜਾਣ ਦੀ ਸੂਚਨਾ ਰਾਤ 10 ਵਜੇ ਦੇ ਕਰੀਬ ਪ੍ਰਾਪਤ ਹੋਈ ਸੀ ਇੱਕ ਬੁਲਾਰੇ ਨੇ ਕਿਹਾ ਪੁਲਿਸ ਦੇ ਆਉਣ ਤੋਂ ਪਹਿਲਾਂ ਪੁਰਸ਼ਾਂ ਨੇ ਕਥਿਤ ਤੌਰ ‘ਤੇ ਪੀੜਤਾ ਨਾਲ ਕੁੱਟਮਾਰ ਕੀਤੀ ਅਤੇ ਇੱਕ ਵਾਹਨ ਵਿੱਚ ਕੁਝ ਚੀਜ਼ਾਂ ਲੈ ਕੇ ਭੱਜ ਮੌਕੇ ਤੋ ਗਏ।ਪੀੜਤ ਨੂੰ ਦਰਮਿਆਨੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।ਪੁਲਿਸ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।