Home » ਪਾਪਾਕੁਰਾ ਤੋ ਚੋਰੀ ਦੇ ਵਾਹਨ ਵਿੱਚ ਪੁਲਿਸ ਤੋ ਭੱਜੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ…
Home Page News • New Zealand Local News • NewZealand

ਪਾਪਾਕੁਰਾ ਤੋ ਚੋਰੀ ਦੇ ਵਾਹਨ ਵਿੱਚ ਪੁਲਿਸ ਤੋ ਭੱਜੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਪਾਪਾਕੁਰਾ ਵਿੱਚ ਬੀਤੀ ਰਾਤ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਘਟਨਾ ਰਾਤ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਸਾਹਮਣੇ ਆਈ ਜਦੋਂ ਅਧਿਕਾਰੀਆਂ ਨੇ ਪਾਪਾਕੁਰਾ ਵਿਖੇ ਦੱਖਣੀ ਮੋਟਰਵੇਅ ‘ਤੇ ਇੱਕ ਚੋਰੀ ਹੋਏ ਵਾਹਨ ਨੂੰ ਦਾਖਲ ਹੁੰਦੇ ਦੇਖਿਆ।ਪੁਲਿਸ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਵੱਲੋਂ ਰੁਕਣ ਦੀ ਬਜਾਏ ਗੱਡੀ ਮੌਕੇ ਤੋ ਭਜਾ ਲਈ।ਜਿਸ ਤੋ ਬਾਅਦ ਪੁਲਿਸ ਈਗਲ ਹੈਲੀਕਾਪਟਰ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਵਾਹਨ ਨੂੰ ਨੌਰਥਸ਼ੋਰ ਇਲਾਕੇ ਵਿੱਚ ਟਰੈਕ ਕੀਤਾ ਗਿਆ ਸੀ।ਜਿੱਥੇ ਵਾਹਨ ‘ਚ ਸਵਾਰ ਲੋਕਾਂ ਵੱਲੋਂ ਪੁਲਿਸ ਦੀ ਗੱਡੀ ਨੂੰ ਟੱਕਰ ਮਾਰੀ ਗਈ।ਵਾਹਨ ਵਿੱਚ ਸਵਾਰ ਦੋ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਜਾਂਚ ਲਈ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ।ਕਥਿਤ ਤੌਰ ‘ਤੇ ਚੋਰੀ ਹੋਏ ਵਾਹਨ ‘ਤੇ ਸਵਾਰ ਪੰਜ ਵਿਅਕਤੀਆਂ, ਜਿਨ੍ਹਾਂ ਦੀ ਉਮਰ 13 ਤੋਂ 17 ਸਾਲ ਵਿਚਕਾਰ ਜਿਨਾਂ ਨੂੰ ਪੁਲਿਸ ਨੇ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ।