Home » ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌ,ਤ…
Home Page News • India • India News • World

ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌ,ਤ…

Spread the news

ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਅਲਾਵਲਵਾਲ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਦੇ ਕੈਲੇਫੋਰਨੀਆ ’ਚ ਦਿਲ ਦਾ ਦੌਰਾ ਪੈ ਨਾਲ ਮੌਤ ਹੋ ਗਈ ਹੈ। ਪਿੰਡ ਦੇ ਸਰਪੰਚ ਜਗਜੀਵਨ ਸਿੰਘ ਨੇ ਦੱਸਿਆ ਕਿ ਬਿਜਲੀ ਬੋਰਡ ’ਚ ਐੱਸਡੀਓ ਪਰਉਪਕਾਰ ਸਿੰਘ ਗਿੱਲ ਦਾ ਪੁੱਤਰ ਅਜੇਪਾਲ ਸਿੰਘ ਗਿੱਲ ਅੱਠ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਉੱਥੇ ਕੈਲੀਫੋਰਨੀਆ ’ਚ ਰਹਿੰਦਾ ਸੀ। ਉਹ ਅਜੇ ਕੁਆਰਾ ਸੀ। ਕੈਲੀਫੋਰਨੀਆ ’ਚ ਉਸ ਦੇ ਦੋਸਤਾਂ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਰੋਜ਼ ਵਾਂਗ ਉਹ ਇਕੱਠੇ ਸੁੱਤੇ ਸਨ ਪਰ ਸਵੇਰੇ ਅਜੇਪਾਲ ਸਿੰਘ ਨਹੀਂ ਉੱਠਿਆ। ਉਨ੍ਹਾਂ ਦੇਖਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਰਾਤ ਨੂੰ ਉਸ ਦੀ ਮੌਤ ਹੋ ਚੁੱਕੀ ਸੀ।