ਬੰਗਲਾਦੇਸ਼ ਵਿਚ ਜਾਰੀ ਹਿੰਸਾ ਵਿਚਾਲੇ ਉਥੋਂ ਦੇ ਜਸੋਰ ਇਲਾਕੇ ਵਿਚ ਅੱਗ ਲਗਾ ਦਿੱਤੀ ਗਈ। ਉਥੇ ਠਹਿਰੇ ਦੋ ਭਾਰਤੀ ਨੌਜਵਾਨ ਜਾਨ ਬਚਾਉਣ ਲਈ ਚੌਥੀ ਮੰਜ਼ਲ ਤੋਂ ਕੁੱਦ ਗਏ। ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਇਲਾਜ ਲਈ ਪੈਟਾਪੋਲ ਸਰਹੱਦ ਪਾਰ ਕਰ ਕੇ ਬੰਗਾਲ ਲਿਆਂਦਾ ਗਿਆ। ਜ਼ਖ਼ਮੀਆਂ ਦੇ ਨਾਂ ਰਬੀ ਉਲ ਇਸਲਾਮ ਤੇ ਸ਼ਹੀਦ ਅਲੀ ਹਨ ਤੇ ਦੋਵੇਂ ਭਰਾ ਹਨ।ਪ੍ਰਾਪਤ ਜਾਣਕਾਰੀ ਮੁਤਾਬਕ ਰਬੀ ਉਲ ਇਸਲਾਮ ਵਪਾਰ ਦੇ ਸਿਲਸਿਲੇ ਵਿਚ ਬੰਗਲਾਦੇਸ਼ ਆਉਂਦਾ ਜਾਂਦਾ ਰਹਿੰਦਾ ਸੀ। ਉਹ ਆਪਣੇ ਭਰਾ ਸ਼ਹੀਦ ਅਲੀ ਦੇ ਨਾਲ ਜਸੋਰ ਇਲਾਕੇ ਦੇ ਹੋਟਲ ਦੀ 12ਵੀਂ ਮੰਜ਼ਲ ਵਿਚ ਠਹਿਰਿਆ ਸੀ। ਜਦੋਂ ਮੁਜ਼ਾਹਰਾਕਾਰੀਆਂ ਨੇ ਅੱਗਜ਼ਨੀ ਸ਼ੁਰੂ ਕੀਤੀ ਤਾਂ ਉਹ ਪੌੜੀਆਂ ਰਾਹੀਂ ਹੇਠਾਂ ਉੱਤਰੇ ਪਰ ਅੱਗ ਤੀਜੀ ਮੰਜ਼ਲ ਤੱਕ ਫੈਲ ਚੁੱਕੀ ਹੋਈ ਸੀ। ਇਸ ਲਈ ਬਚਣ ਵਾਸਤੇ ਉਹ ਚੌਥੀ ਮੰਜ਼ਲ ਤੋਂ ਕੁੱਦ ਪਏ।