Home » 1.4 ਅਰਬ ਲੋਕਾਂ ਦੇ ਦਿਲਾਂ ‘ਚ ਚੈਂਪੀਅਨ ਬਣੀ ਹੋਈ ਹੈ ਵਿਨੇਸ਼ ਫੋਗਾਟ : ਰਾਸ਼ਟਰਪਤੀ ਮੁਰਮੂ…
Home Page News India India News India Sports NewZealand World News World Sports

1.4 ਅਰਬ ਲੋਕਾਂ ਦੇ ਦਿਲਾਂ ‘ਚ ਚੈਂਪੀਅਨ ਬਣੀ ਹੋਈ ਹੈ ਵਿਨੇਸ਼ ਫੋਗਾਟ : ਰਾਸ਼ਟਰਪਤੀ ਮੁਰਮੂ…

Spread the news

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਕਿਹਾ ਕਿ ਪੈਰਿਸ ਓਲੰਪਿਕ ‘ਚ ਪਹਿਲਵਾਨ ਵਿਨੇਸ਼ ਫੋਗਾਟ ਦੀਆਂ ‘ਅਸਾਧਾਰਣ ਉਪਲੱਬਧੀਆਂ’ ਨੇ ਹਰ ਭਾਰਤੀਆਂ ਨੂੰ ਰੋਮਾਂਚਿਤ ਕੀਤਾ ਹੈ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਮੁਰਮੂ ਨੇ ਕਿਹਾ,”ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਨਾਲ ਅਸੀਂ ਸਾਰੇ ਨਿਰਾਸ਼ ਹਾਂ ਪਰ ਉਹ 1.4 ਅਰਬ ਲੋਕਾਂ ਦੇ ਦਿਲਾਂ ‘ਚ ਚੈਂਪੀਅਨ ਬਣੀ ਹੋਈ ਹੈ।” ਵਿਨੇਸ਼ ਫੋਗਾਟ ਨੂੰ ਔਰਤਾਂ ਦੇ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲੇ ਭਾਰ ਵੱਧ ਹੋਣ ਕਾਰਨ ਬੁੱਧਵਾਰ ਨੂੰ ਓਲੰਪਿਕ ਤੋਂ ਅਯੋਗ ਐਲਾਨ ਦਿੱਤਾ ਗਿਆ।  ਮੁਰਮੂ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਪੈਰਿਸ ਓਲੰਪਿ ਕ ‘ਚ ਵਿਨੇਸ਼ ਫੋਗਾਟ ਦੀਆਂ ਅਸਾਧਾਰਣ ਉਪਲੱਬਧੀਆਂ ਨੇ ਹਰ ਭਾਰਤੀਆਂ ਨੂੰ ਰੋਮਾਂਚਿਤ ਕੀਤਾ ਹੈ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ।” ਰਾਸ਼ਟਰਪਤੀ ਨੇ ਕਿਹਾ,”ਵਿਨੇਸ਼ ਅਸਲ ‘ਚ ਭਾਰਤੀ ਔਰਤਾਂ ਦੀ ਅਥੱਕ ਭਾਵਨਾ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦਾ ਅਦਭੁੱਤ ਸਬਰ ਅਤੇ ਦ੍ਰਿੜਤਾ ਪਹਿਲਾਂ ਤੋਂ ਹੀ ਭਾਰਤ ਦੇ ਭਵਿੱਖ ਦੇ ਵਿਸ਼ੇਸ਼ ਚੈਂਪੀਅਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਮੈਂ ਭਵਿੱਖ ‘ਚ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕਰਦੀ ਹਾਂ।” ਮੁਰਮੂ ਮੌਜੂਦਾ ਸਮੇਂ ‘ਚ ਨਿਊਜ਼ੀਲੈਂਡ ਵਿੱਚ ਹਨ।