Home » ਦੱਖਣੀ ਆਕਲੈਂਡ ‘ਚ ਪੁਲਿਸ ਨੇ ਵਾਹਨ ਵਿੱਚ ਜਾ ਰਹੇ ਵਿਅਕਤੀ ਨੂੰ ਹਥਿਆਰਾਂ ਅਤੇ ਨਸ਼ੇ ਸਮੇਤ ਕੀਤਾ ਕਾਬੂ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਪੁਲਿਸ ਨੇ ਵਾਹਨ ਵਿੱਚ ਜਾ ਰਹੇ ਵਿਅਕਤੀ ਨੂੰ ਹਥਿਆਰਾਂ ਅਤੇ ਨਸ਼ੇ ਸਮੇਤ ਕੀਤਾ ਕਾਬੂ…

Spread the news


ਆਕਲੈਂਡ(ਬਲਜਿੰਦਰ ਸਿੰਘ)ਦੱਖਣੀ ਆਕਲੈਂਡ ‘ਚ ਪੁਲਿਸ ਨੇ ਇੱਕ ਵਾਹਨ ‘ਚ ਜਾ ਰਹੇ ਵਿਅਕਤੀ ਨੂੰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ।ਪੁਲਿਸ ਨੇ ਉਸ ਕੋਲੋ ਮੈਥਾਮਫੇਟਾਮਾਈਨ ਸਮੇਤ ਇੱਕ ਮੋਡੀਫਾਈਡ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।ਪੁਲਿਸ ਨੂੰ ਕਲੀਵੇਡਨ ਰੋਡ ‘ਤੇ ਰਾਤ 3 ਵਜੇ ਇੱਕ ਵਾਹਨ ਨੂੰ ਸੜਕ ‘ਤੇ ਤੇਜ ਰਫ਼ਤਾਰ ਯਾਤਰਾ ਕਰਦੇ ਦੇਖਿਆ ਗਿਆ ਸੀ ਜਿਸ ਤੋ ਬਾਅਦ ਪੁਲਿਸ ਨੇ ਈਗਲ ਹੈਲੀਕਾਪਟਰ ਮਦਦ ਨਾਲ ਉਸ ਨੂੰ ਲੱਭ ਲਿਆ ਅਤੇ 33 ਸਾਲਾ ਵਿਅਕਤੀ ਨੂੰ ਬਿਨਾਂ ਕਿਸੇ ਹੋਰ ਘਟਨਾ ਦੇ ਹਿਰਾਸਤ ਵਿੱਚ ਲੈ ਲਿਆ ਗਿਆ।ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ਵਿੱਚ ਲਿਆ ਗਿਆ ਵਿਅਕਤੀ ਆਪਣੀ ਜ਼ਮਾਨਤ ਦੀ ਉਲੰਘਣਾ ਕਰ ਰਿਹਾ ਸੀ ਅਤੇ ਪਾਪਾਕੁਰਾ ਜ਼ਿਲ੍ਹਾ ਅਦਾਲਤ ਵਿੱਚ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ।