Home » ਐਸ਼ਬਰਟਨ ਕਾਲਜ ਵਿੱਚ ਵਿਦਿਆਰਥੀ ਵੱਲੋਂ ਸਾਥੀ ਵਿਦਿਆਰਥੀ ਦੀ ਬੁਰੀ ਤਰਾਂ ਕੀਤੀ ਗਈ ਕੁੱਟਮਾਰ…
Home Page News New Zealand Local News NewZealand

ਐਸ਼ਬਰਟਨ ਕਾਲਜ ਵਿੱਚ ਵਿਦਿਆਰਥੀ ਵੱਲੋਂ ਸਾਥੀ ਵਿਦਿਆਰਥੀ ਦੀ ਬੁਰੀ ਤਰਾਂ ਕੀਤੀ ਗਈ ਕੁੱਟਮਾਰ…

Spread the news

ਆਕਲੈਂਡ (ਬਲਜਿੰਦਰ ਸਿੰਘ)ਐਸ਼ਬਰਟਨ ਕਾਲਜ ਵਿੱਚ ਇੱਕ ਵਿਦਿਆਰਥੀ ਵੱਲੋਂ ਆਪਣੇ ਸਾਥੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਜਿਸ ਤੋ ਕਾਰਨ ਉਹ ਬੇਹੋਸ਼ ਹੋ ਗਿਆ ਸੀ। ਜਖਮੀ ਵਿਦਿਆਰਥੀ ਨੂੰ ਗੰਭੀਰ ਹਾਲਤ ਵਿੱਚ ਐਸ਼ਬਰਟਨ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੀੜਿਤ ਵਿਿਦਆਰਥੀ ਦੀ ਮਾਂ ਨੇ ਇਸ ਘਟਨਾ ‘ਤੇ ਬਹੁਤ ਦੁੱਖ ਪ੍ਰਗਟਾਇਆ ਹੈ ਤੇ ਇਸ ਨੂੰ ਦੂਜੇ ਮਾਪਿਆਂ ਲਈ ਚਿੰਤਾ ਦਾ ਗੰਭੀਰ ਵਿਸ਼ਾ ਦੱਸਿਆ ਹੈ ਇਸ ਦੇ ਨਾਲ ਕਾਲਜ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਵਰਤਾਰੇ ਤੋਂ ਉਹ ਅਤੇ ਸਮੂਹ ਸਟਾਫ ਬਹੁਤ ਦੁਖੀ ਹਨ।