Home » ਪੁੱਕੀਕੁਹੀ ‘ਚ ਇੱਕ ਸੁਪਰਮਾਰਕੀਟ ਦੀ ਕਾਰ ਪਾਰਕ ਵਿੱਚ ਵਿਅਕਤੀ ‘ਤੇ ਚਾ+ਕੂ ਨਾਲ ਹੋਇਆ ਹਮਲਾ…
Home Page News New Zealand Local News NewZealand

ਪੁੱਕੀਕੁਹੀ ‘ਚ ਇੱਕ ਸੁਪਰਮਾਰਕੀਟ ਦੀ ਕਾਰ ਪਾਰਕ ਵਿੱਚ ਵਿਅਕਤੀ ‘ਤੇ ਚਾ+ਕੂ ਨਾਲ ਹੋਇਆ ਹਮਲਾ…

Spread the news

ਆਕਲੈਂਡ(ਬਲਜਿੰਦਰ ਸਿੰਘ) ਬੀਤੀ ਰਾਤ ਆਕਲੈਂਡ ਦੇ ਇੱਕ ਸੁਪਰਮਾਰਕੀਟ ਦੇ ਕਾਰ ਪਾਰਕ ਵਿੱਚ ਵਾਪਰੀ ਛੁਰਾ ਮਾਰਨ ਦੀ ਘਟਨਾ ਤੋ ਬਾਅਦ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਘਟਨਾ ਬੁੱਧਵਾਰ ਰਾਤ 10 ਵਜੇ ਦੇ ਕਰੀਬ ਹੈਰਿਸ ਸਟ੍ਰੀਟ ਪੁੱਕੀਕੁਹੀ ‘ਚ PAK’nSAVE ਦੀ ਕਾਰ ਪਾਰਕ ਵਿੱਚ ਵਾਪਰੀ ਦੱਸੀ ਗਈ ਹੈ।ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਮੌਕੇ ‘ਤੇ ਇੱਕ ਵਿਅਕਤੀ ਚਾਕੂ ਦੇ ਜ਼ਖ਼ਮ ਨਾਲ ਪਾਇਆ ਗਿਆ।ਪੁਲਿਸ ਵੱਲੋਂ ਘਟਨਾ ਸਬੰਧੀ ਪੁੱਛਗਿੱਛ ਜਾਰੀ ਹੈ।ਪੁਲਿਸ ਨੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਸਬੰਧਤ ਜਾਣਕਾਰੀ ਹੋਵੇ ਤਾਂ ਉਹ 105 ‘ਤੇ ਪੁਲਿਸ ਨਾਲ ਸੰਪਰਕ ਕਰੇ।