Home » ਭਾਰਤੀ  ਗੁਜਰਾਤੀ ਵਿਅਕਤੀ ਪਿਨਾਲ ਪਟੇਲ ਦੇ ਤਿੰਨ ਕਾਤਲਾਂ ਨੂੰ  ਹੋਈ ਉਮਰ ਕੈਦ…
Home Page News India India News World World News

ਭਾਰਤੀ  ਗੁਜਰਾਤੀ ਵਿਅਕਤੀ ਪਿਨਾਲ ਪਟੇਲ ਦੇ ਤਿੰਨ ਕਾਤਲਾਂ ਨੂੰ  ਹੋਈ ਉਮਰ ਕੈਦ…

Spread the news

 ਜਾਰਜੀਆ ਵਿੱਚ ਰਹਿਣ ਵਾਲੇ ਇੱਕ ਭਾਰਤੀ ਗੁਜਰਾਤੀ  ਪਿਨਾਲ ਪਟੇਲ ਦੇ ਪਰਿਵਾਰ ਨੂੰ ਗੋਲੀ ਮਾਰਨ ਵਾਲਿਆਂ ਨੂੰ  ਅਦਾਲਤ ਨੇ ਉਮਰ ਕੈਦ ਦੀ ਸ਼ਜਾ ਸੁਣਾਈ ਹੈ।ਜਨਵਰੀ 2023 ਵਿੱਚ, ਪਿਨਾਲ ਪਟੇਲ ਦੇ ਪਰਿਵਾਰ ‘ਤੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ ਜਿਸ ਵਿੱਚ ਪਿਨਾਲ ਪਟੇਲ ਦੀ ਮੌਤ ਹੋ ਗਈ ਸੀ।ਇਹ ਘਟਨਾ ਜਾਰਜੀਆ ਸੂਬੇ ਦੀ ਬਿਬ ਕਾਉਂਟੀ ਵਿੱਚ ਲੁੱਟ ਦੇ ਇਰਾਦੇ ਨਾਲ ਭਾਰਤੀ ਗੁਜਰਾਤੀ ਪਰਿਵਾਰ ਨੂੰ ਗੋਲੀ ਮਾਰਨ ਸਮੇਤ ਕਈ ਅਪਰਾਧਾਂ ਵਿੱਚ ਸ਼ਾਮਲ ਹੋਣ ਲਈ ਅਦਾਲਤ ਨੇ ਤਿੰਨ  ਕਾਲੇ ਮੂਲ ਦੇ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ ਦੋਸ਼ੀਆਂ ਨੇ ਇੱਕ ਸ਼ਰਾਬ ਦੀ ਦੁਕਾਨ ‘ਤੇ ਮੈਨੇਜਰ ਵਜੋਂ ਕੰਮ ਕਰਨ ਵਾਲੇ ਪਿਨਾਲ ਪਟੇਲ ਦੇ ਪਰਿਵਾਰ ‘ਤੇ ਗੋਲੀਬਾਰੀ ਕੀਤੀ ਸੀ।ਜਿਸ ‘ਚ ਪਿਨਾਲ ਪਟੇਲ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਧੀ ਨੂੰ ਵੀ ਗੋਲੀਆਂ ਲੱਗੀਆਂ ਸਨ।ਪਰ ਉਹਨਾਂ ਦੀ ਜਾਨਬੱਚ ਗਈ ਸੀ।ਇਹ ਘਟਨਾ 21 ਜਨਵਰੀ 2023 ਨੂੰ ਵਾਪਰੀ ਸੀ। ਇਸ ਘਟਨਾ ‘ਚ ਪਿਨਾਲ ਪਟੇਲ ਆਪਣੇ ਪਰਿਵਾਰ ਨਾਲ ਘਰ ਜਾ ਰਿਹਾ ਸੀ ਕਿ ਰਾਤ ਕਰੀਬ 11:00 ਕੁ  ਵਜੇ ਉਸ ਦੇ ਪਰਿਵਾਰ ‘ਤੇ ਗੋਲੀ ਚਲਾ ਦਿੱਤੀ ਗਈ। ਤਿੰਨ ਨਕਾਬਪੋਸ਼ ਸ਼ੂਟਰ ਲੁੱਟ-ਖੋਹ ਅਤੇ ਹਿੰਸਕ ਹਮਲੇ ਦੇ ਹੋਰ ਗੰਭੀਰ ਅਪਰਾਧਾਂ ਵਿੱਚ ਵੀ ਸ਼ਾਮਲ ਸਨ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ  ਪਿਨਾਲ ਪਟੇਲ ਨੂੰ ਲੁੱਟਣ ਆਏ ਲੋਕਾਂ ਦਾ ਉਹਨਾਂ ਵਲੋ ਵਿਰੋਧ ਕਰਨ ਦੌਰਾਨ ਗੋਲੀ ਮਾਰ ਦਿੱਤੀ ਗਈ, ਜਿਸ ‘ਚ ਉਨ੍ਹਾਂ ਦੀ ਪਤਨੀ ਰੂਪਲ ਪਟੇਲ ਅਤੇ ਬੇਟੀ ਭਗਤੀ ਪਟੇਲ  ਨੂੰ ਵੀ ਗੋਲੀ ਲੱਗੀ।ਪ੍ਰੰਤੂ ਉਹਨਾਂ ਦੀ ਜਾਨ ਬੱਚ ਗਈ ਸੀ।ਭਾਰਤੀ ਗੁਜਰਾਤੀ ਪਰਿਵਾਰ ਦਾ ਗੁਜਰਾਤ ਰਾਜ ਦੇ ਕਰਮਸ਼ਾਦ (ਆਨੰਦ) ਜਿਲ੍ਹੇ ਦੇ ਨਾਲ ਹੈ।ਪੁਲਿਸ ਨੇ  ਗੋਲੀਬਾਰੀ ਦੇ ਮਾਮਲੇ ‘ਚ ਲਗਾਤਾਰ ਤਿੰਨ ਦੋਸ਼ੀਆਂ ਨੂੰ ਜਨਵਰੀ 2023 ‘ਚ ਜਿੰਨਾਂ ਦੇ ਨਾਂ ਸ਼ੌਨ ਮਿਲਸ, ਕੀਥ ਬੇਡਿੰਗਫੀਲਡ ਅਤੇ 20 ਸਾਲਾ ਡੌਨੀ ਵ੍ਹਾਈਟ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ੀਆਂ  ਨੇ ਪਿਨਾਲ ਪਟੇਲ ਦੇ ਪਰਿਵਾਰ ‘ਤੇ ਹਮਲਾ ਕਰਨ ਤੋਂ ਇਲਾਵਾ ਕਈ ਹੋਰ ਅਪਰਾਧ ਵੀ ਕਬੂਲ ਕੀਤੇ ਸਨ।