Home » ਹੁਣ ਨਿਊਜ਼ੀਲੈਂਡ ‘ਚ ਪੈਟਰੋਲ ਗੱਡੀਆਂ ‘ਤੇ ਵੀ ਲੱਗਣ ਜਾ ਰਿਹਾ ਹੈ ਹਨ ਯੂਜ਼ਰ ਚਾਰਜ਼ (ਆਰ ਯੂ ਸੀ)
Home Page News • New Zealand Local News • NewZealand

ਹੁਣ ਨਿਊਜ਼ੀਲੈਂਡ ‘ਚ ਪੈਟਰੋਲ ਗੱਡੀਆਂ ‘ਤੇ ਵੀ ਲੱਗਣ ਜਾ ਰਿਹਾ ਹੈ ਹਨ ਯੂਜ਼ਰ ਚਾਰਜ਼ (ਆਰ ਯੂ ਸੀ)

Spread the news

ਆਕਲੈਂਡ (ਬਲਜਿੰਦਰ ਸਿੰਘ) ਨਿਊਜੀਲੈਂਡ ਵਾਸੀਆਂ ‘ਤੇ ਇੱਕ ਨਵਾਂ ਬੋਝ ਪੈਣ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਪੈਟਰੋਲ ਗੱਡੀਆਂ ‘ਤੇ ਵੀ ਯੂਜ਼ਰ ਚਾਰਜ਼ (ਆਰ ਯੂ ਸੀ) ਲਾਇਆ ਜਾਏਗਾ ਤੇ ਇਸ ਅਗਲੇ ਸਾਲ ਤੋਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਤੇ 2027 ਤੱਕ ਇਹ ਨਵਾਂ ਟੈਕਸ ਪੈਟਰੋਲ ਗੱਡੀਆਂ ‘ਤੇ ਲਾਗੂ ਹੋ ਜਾਏਗਾ।ਇਸ ਸਬੰਧੀ ਆਕਲੈਂਡ ਵਿੱਚ ਬੀਤੇ ਦਿਨੀਂ ਇੱਕ ਮੀਟਿੰਗ ਦੌਰਾਨ ਬੋਲਦਿਆਂ ਟ੍ਰਾਂਸਪੋਰਟ ਮਨਿਸਟਰ ਸੈਮਿਓਨ ਬਰਾਉਨ ਨੇ ਸਾਫ ਕਰ ਦਿੱਤਾ ਹੈ ਇਸ ਹੈ ਕਿ ਟੈਕਸ 2027 ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ।ਪਰ ਇਸ ਦੇ ਨਾਲ ਰਾਹਤ ਦੀ ਇਹ ਖਬਰ ਵੀ ਆ ਰਹੀ ਹੈ ਕਿ ਪੈਟਰੋਲ ‘ਤੇ ਲੱਗਣ ਵਾਲੇ ਕਾਫੀ ਟੈਕਸ ਹਟਾ ਲਏ ਜਾਣਗੇ।