Home » ਆਕਲੈਂਡ ਗੋਲੀਬਾਰੀ ਘਟਨਾ ‘ਚ ਮਾਰਨ ਵਾਲਾ ਸੀ ਅਜੇ 18 ਸਾਲਾ ਨੌਜਵਾਨ…
Home Page News New Zealand Local News NewZealand

ਆਕਲੈਂਡ ਗੋਲੀਬਾਰੀ ਘਟਨਾ ‘ਚ ਮਾਰਨ ਵਾਲਾ ਸੀ ਅਜੇ 18 ਸਾਲਾ ਨੌਜਵਾਨ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ 18 ਸਾਲਾ ਲੜਕੇ ਵਜੋਂ ਹੋਈ ਹੈ।ਐਮਰਜੈਂਸੀ ਸੇਵਾਵਾਂ ਨੂੰ ਸ਼ਾਮ 6.50 ਵਜੇ ਦੇ ਕਰੀਬ ਗ੍ਰੇ ਲਿਨ ਵਿੱਚ ਵੈਸਟਰਨ ਸਪ੍ਰਿੰਗਜ਼ ਪਾਰਕ ਦੇ ਨੇੜੇ Tuarangi Rd ਦੇ ਇੱਕ ਪਤੇ ‘ਤੇ ਬੁਲਾਇਆ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਤਿੰਨ ਹੋਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।ਘਟਨਾ ਸਬੰਧੀ ਪੁਲਿਸ ਦੀ ਜਾਂਚ ਲਗਾਤਾਰ ਜਾਰੀ ਹੈ।