Home » ਪੱਛਮੀ ਆਕਲੈਂਡ ‘ਚ ਇੱਕ ਦੁਕਾਨ ‘ਚ ਵੜ ਚਾ+ਕੂ ਨਾਲ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੀਤਾ ਕਾਬੂ…
Home Page News New Zealand Local News NewZealand

ਪੱਛਮੀ ਆਕਲੈਂਡ ‘ਚ ਇੱਕ ਦੁਕਾਨ ‘ਚ ਵੜ ਚਾ+ਕੂ ਨਾਲ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੀਤਾ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਪੱਛਮੀ ਆਕਲੈਂਡ ‘ਚ ਪੁਲਿਸ ਨੇ 21 ਸਾਲਾ ਨੌਜਵਾਨ ਨੂੰ ਇੱਕ ਦੁਕਾਨ ਦੇ ਕਰਮਚਾਰੀ ‘ਤੇ ਚਾਕੂ ਨਾਲ ਹਮਲਾ ਕਰਨ ਦੀ ਵਾਪਰੀ ਘਟਨਾ ਮਾਮਲੇ ਸਬੰਧੀ ਗ੍ਰਿਫਤਾਰ ਕੀਤਾ ਹੈ।ਪੁਲਿਸ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11.27 ਵਜੇ ਗੋਡਲੇ ਰੋਡ ਸਥਿਤ ਸੁਪਰਮਾਰਕੀਟ ਵਿੱਚ ਬੁਲਾਇਆ ਗਿਆ ਸੀ। ਪੁਲਿਸ ਬੁਲਾਰੇ ਨੇ ਕਿਹਾ ਕਿ ਵਿਅਕਤੀ ਸੁਪਰਮਾਰਕੀਟ ਵਿੱਚ ਦਾਖਲ ਹੋਇਆ ਅਤੇ ਕਥਿਤ ਤੌਰ ‘ਤੇ ਇੱਕ ਕਰਮਚਾਰੀ ਦੀ ਹਥਿਆਰਾਂ ਨਾਲ ਹਮਲਾ ਕੀਤਾ। ਪੁਲਸ ਮੌਕੇ ‘ਤੇ ਪਹੁੰਚੀ ਅਤੇ ਕਥਿਤ ਦੋਸ਼ੀ ਨੂੰ ਤੁਰੰਤ ਹਿਰਾਸਤ ‘ਚ ਲੈ ਲਿਆ ਗਿਆ।’ਕਰਮਚਾਰੀ ਨੂੰ “ਮਾਮੂਲੀ ਸੱਟ” ਲੱਗੀ ਜਿਸ ਦਾ ਘਟਨਾ ਸਥਾਨ ‘ਤੇ ਐਂਬੂਲੈਂਸ ਸਟਾਫ ਦੁਆਰਾ ਇਲਾਜ ਕੀਤਾ ਗਿਆ।