ਅਮਰੀਕੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਨਾਮਜ਼ਦਗੀ ਲਈ ਚੋਣ ਮੈਦਾਨ ਚ’ ਅਮਰੀਕੀ ਉਪ -ਰਾਸ਼ਟਰਪਤੀ ਕਮਲਾ ਹੈਰਿਸ ਨੇ ਗ੍ਰੈਂਡ ਪੇਰੈਂਟਸ ਡੇ ਦੇ ਮੌਕੇ ‘ਤੇ ਆਪਣੇ ਨਾਨਾ ਨਾਨੀ ਨੂੰ ਯਾਦ ਕਰਦੇ ਹੋਏ ਐਕਸ ‘ਤੇ ਇਕ ਭਾਵੁਕ ਪੋਸਟ ਕੀਤੀ ਹੈ। ਪੋਸਟ ਵਿੱਚ ਕਮਲਾ ਨੇ ਆਪਣੇ ਨਾਨਾ -ਨਾਨੀ ਪੀ.ਵੀ ਗੋਪਾਲਨ ਅਤੇ ਰਾਜਮ ਗੋਪਾਲਨ ਨੂੰ ਯਾਦ ਕਰਦਿਆਂ ਇੱਕ ਪੁਰਾਣੀ ਪਰਿਵਾਰਕ ਫੋਟੋ ਵੀ ਸਾਂਝੀ ਕੀਤੀ ਅਤੇ ਭਾਰਤ ਵਿੱਚ ਬਿਤਾਏ ਦਿਨਾਂ ਨੂੰ ਵੀ ਯਾਦ ਕੀਤਾ। ਐਤਵਾਰ ਨੂੰ ਕਮਲਾ ਹੈਰਿਸ ਨੇ ਪੋਸਟ ਕੀਤਾ, ਹੈ ਕਿ ‘ਜਦੋਂ ਮੈਂ ਭਾਰਤ ‘ਚ ਆਪਣੇ ਨਾਨਾ ਨਾਨੀ ਨੂੰ ਮਿਲਣ ਜਾਂਦੀ ਸੀ, ਤਾਂ ਮੇਰੇ ਨਾਨਾ ਜੀ ਮੈਨੂੰ ਸਵੇਰ ਦੀ ਸੈਰ ‘ਤੇ ਲੈ ਜਾਂਦੇ ਸਨ ਅਤੇ ਮੇਰੇ ਨਾਲ ਅਸਮਾਨਤਾ ਅਤੇ ਭ੍ਰਿਸ਼ਟਾਚਾਰ ਨਾਲ ਲੜਨ ਦੇ ਮਹੱਤਵ ‘ਤੇ ਚਰਚਾ ਕਰਦੇ ਸਨ। ਉਹ ਇੱਕ ਸੇਵਾਮੁਕਤ ਸਿਵਲ ਸੇਵਕ ਸੀ, ਜੋ ਭਾਰਤ ਦੀ ਆਜ਼ਾਦੀ ਅੰਦੋਲਨ ਦਾ ਵੀ ਹਿੱਸਾ ਸੀ।’ਉਹਨਾਂ ਦੇ ਮਾਰਗ ਤੇ ਚੱਲਦੇ ਬਿਹਤਰ ਭਵਿੱਖ ਲਈ ਕੰਮ ਕਰਨ ਦੀ ਵਚਨਬੱਧਤਾ ਅਜੇ ਵੀ ਮੇਰੇ ਅੰਦਰ ਜ਼ਿੰਦਾ ਹੈ।ਕਮਲਾ ਹੈਰਿਸ ਦੇ ਦਾਦਾ ਪੀ.ਵੀ ਗੋਪਾਲਨ ਨੇ ਬਸਤੀਵਾਦੀ ਦੌਰ ਦੌਰਾਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਅਤੇ ਬ੍ਰਿਟਿਸ਼ ਪ੍ਰਸ਼ਾਸਨ ਦੋਵਾਂ ਲਈ ਕੰਮ ਕੀਤਾ। ਕੁਝ ਰਿਪੋਰਟਾਂ ਅਨੁਸਾਰ, ਗੋਪਾਲਨ ਨੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਤੋਂ ਸ਼ਰਨਾਰਥੀਆਂ ਨੂੰ ਭਾਰਤ ਲਿਆਉਣ ਵਿੱਚ ਵੀ ਮਦਦ ਕੀਤੀ ਸੀ। ਉਸ ਨੇ ਜ਼ੈਂਬੀਆ ਦੇ ਸਾਬਕਾ ਰਾਸ਼ਟਰਪਤੀ ਕੇਨੇਥ ਕੌਂਡਾ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ।
ਮੇਰੇ ਨਾਨਾ ਜੀ ਭਾਰਤ ਦੀ ਆਜ਼ਾਦੀ ਲਈ ਲੜੇ,ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਭਾਵੁਕ ਹੋਈ ਕਮਲਾ ਹੈਰਿਸ…
September 9, 2024
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












