ਐਂਡਮਿੰਟਨ(ਕੁਲਦੀਪ ਚੁੰਬਰ) ਪ੍ਰਸਿੱਧ ਗੀਤਕਾਰ ਸ਼ਾਇਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਕਨੇਡਾ ਐਡਮਿੰਟਨ ਵਿੱਚ ਮਹਿਫ਼ਲ ਬਹੁਤ ਹੀ ਭਰਵੀਂ ਰਹੀ। ਸ਼ਾਨ ਟਰੱਕਿੰਗ ਵਲੋਂ ਰੱਖੀ ਗਈ ਮਹਿਫ਼ਲ ਦੀ ਸ਼ਰੂਆਤ ਬਾਈ ਕੇਵਲ ਜਲਾਲਦੀਵਾਲ ਵਲੋਂ ਆਪਣੇ ਗੀਤਾਂ ਰਾਹੀਂ ਕੀਤੀ ਗਈ। ਸ਼ਾਇਰੋ ਸ਼ਾਇਰੀ ਦੀ ਰਾਤ ਦੇਰ ਤੱਕ ਚੱਲੀ ਮਹਿਫ਼ਲ ਵਿੱਚ “ਟਿਕਾਣਾ ਕੋਈ ਨਾ”ਕਿਤਾਬ ਵੀ ਰੂਬਰੂ ਕੀਤੀ ਗਈ। ਐਡਮਿੰਟਨ ਵਾਸੀਆਂ ਵਲੋਂ ਹਰ ਵਾਰ ਦੀ ਤਰ੍ਹਾਂ ਰਜਵਾਂ ਪਿਆਰ ਦੇ ਕੇ ਇਸ ਪੰਜਾਬੀ ਕਲਮ ਦਾ ਮਾਣ ਵਧਾਇਆ ਗਿਆ ।ਇਸ ਪ੍ਰੋਗਰਾਮ ਵਿੱਚ ਸ਼ਾਨ ਟਰੱਕਿਗ ਦੀ ਸਾਰੀ ਟੀਮ ਹਾਜ਼ਰ ਸੀ।ਤਸਵੀਰਾਂ ਵਿੱਚ ਕੇਵਲ ਸਿੰਘ ਜਲਾਲਦੀਵਾਲ, ਕਮਲ ਘੁੰਮਣ, ਲਾਲੀ ਔਜਲਾ, ਰਾਜਵਿੰਦਰ ਸਿੰਘ , ਧਰਮਿੰਦਰ,ਸੁਖਦੇਵ ਗੋਇਲ, ਨਾਰਾਇਣ ਜੀ, ਹਰਪ੍ਰੀਤ ਰੋਮੀ , ਹਰਪ੍ਰੀਤ ਥਿੰਦ,ਰਮਨ ਥਿੰਦ, ਮਨਜੀਤ ਹਠੂਰ, ਸੁਖਮਿੰਦਰ ਗਰੇਵਾਲ (ਆਂਡਲੂ) ਬਲਜਿੰਦਰ ਗਰੇਵਾਲ (ਆਂਡਲੂ) ਸ਼ਾਨ ਵਿਪੀਇੰਗ ਗਰੁੱਪ, ਪਰਮਜੀਤ ਸਿੰਘ , ਲਖਵਿੰਦਰ ਅਟਵਾਲ , ਕੁਸ਼ਲ ਜਮਸ਼ੇਰ ,ਬਿੰਦੂ ਜਲਾਲਦੀਵਾਲ ਅਤੇ ਐਡਮਿੰਟਨ ਦੀਆਂ ਬਹੁਤ ਸਾਰੀਆਂ ਹਸਤੀਆਂ ਨੇ ਹਿੱਸਾ ਲਿਆ। ਅੰਤ ਵਿੱਚ ਮੇਜਬਾਨ ਮੰਗਲ ਹਠੂਰ ਵਲੋਂ ਸਾਰੇ ਹੀ ਪਤਵੰਤਿਆਂ ਸੱਜਣਾ ਅਤੇ ਪ੍ਰੋਗਰਾਮ ਕਰਵਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।
ਐਂਡਮਿੰਟਨ ਵਿੱਚ ਵੀ ਛਾਇਆ ਮੰਗਲ ਹਠੂਰ ਦੀ ਕਲਮ ਦਾ ਜਾਦੂ…
3 months ago
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment139
- Entertainment158
- Fashion22
- Food & Drinks76
- Health347
- Home Page News6,491
- India3,891
- India Entertainment122
- India News2,649
- India Sports219
- KHABAR TE NAZAR3
- LIFE66
- Movies46
- Music79
- New Zealand Local News2,022
- NewZealand2,301
- Punjabi Articules7
- Religion833
- Sports207
- Sports206
- Technology31
- Travel54
- Uncategorized32
- World1,753
- World News1,527
- World Sports199