Home » ਬੇਅ ਆਫ਼ ਪਲੈਂਟੀ ‘ਚ ਚੋਰੀ ਦੇ ਵਾਹਨ ਵਿੱਚ ਵੇਖੇ ਗਏ ਵਿਅਕਤੀਆਂ ਨੂੰ ਪੁਲਿਸ ਨੇ ਆਕਲੈਂਡ ‘ਚ ਕੀਤਾ ਕਾਬੂ…
Home Page News • New Zealand Local News • NewZealand

ਬੇਅ ਆਫ਼ ਪਲੈਂਟੀ ‘ਚ ਚੋਰੀ ਦੇ ਵਾਹਨ ਵਿੱਚ ਵੇਖੇ ਗਏ ਵਿਅਕਤੀਆਂ ਨੂੰ ਪੁਲਿਸ ਨੇ ਆਕਲੈਂਡ ‘ਚ ਕੀਤਾ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ) ਪੁਲਿਸ ਨੇ ਆਕਲੈਂਡ ਦੇ ਦੱਖਣੀ-ਪੱਛਮੀ ਮੋਟਰਵੇਅ ‘ਤੇ ਅੱਜ ਸਵੇਰੇ ਬੇਅ ਆਫ ਪਲੈਂਟੀ ‘ਚ ਚੋਰੀ ਹੋਈ ਕਾਰ ਨਾਲ ਵੇਖੇ ਜਾਣ ਤੋ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇੱਕ ਚੋਰੀ ਹੋਈ ਗੱਡੀ ਇਸ ਤੋਂ ਪਹਿਲਾਂ ਮਾਊਂਟ ਮੌਂਗਾਨੁਈ ਖੇਤਰ ਵਿੱਚ ਦੇਖੀ ਗਈ ਸੀ ਅਤੇ ਇੱਕ ਪੁਲਿਸ ਯੂਨਿਟ ਨੂੰ ਰੋਕਣ ਵਿੱਚ ਅਸਫਲ ਰਹੀ ਸੀ।ਪੁਲਿਸ ਨੇ ਉਸ ਸਮੇਂ ਵਾਹਨ ਦਾ ਪਿੱਛਾ ਨਹੀਂ ਕੀਤਾ, ਹਾਲਾਂਕਿ ਤੜਕੇ 3.44 ਵਜੇ ਦੇ ਕਰੀਬ ਉਹੀ ਵਾਹਨ ਨੂੰ ਰਾਜ ਮਾਰਗ 27 ‘ਤੇ ਮਾਟਾਮਾਟਾ ਨਜ਼ਦੀਕ ਵੇਖਿਆ ਗਿਆ।ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਉਹ ਮੌਕੇ ਤੋ ਭੱਜ ਗਿਆ ਉਸ ਤੋ ਬਾਅਦ ਵਾਹਨ ਆਕਲੈਂਡ ਖੇਤਰ ਵੱਲ ਜਾਂਦਾ ਦੇਖਿਆ ਗਿਆ।ਜਿਸ ਤੋ ਬਾਅਦ ਈਗਲ ਹੈਲੀਕਾਪਟਰ ਦੀ ਮਦਦ ਨਾਲ ਮੋਟਰਵੇਅ 20 ‘ਤੇ ਸਵੇਰੇ 5.30 ਵਜੇ ਦੇ ਕਰੀਬ ਪੁਹੀਨੂਈ ਰੋਡ ਆਫਫ੍ਰੈਂਪ ਦੇ ਨੇੜੇ ਰੁਕੇ ਵਾਹਨ ਵਿੱਚੋਂ ਪੁਲਿਸ ਨੇ ਗੱਡੀ ਚਲਾ ਰਹੇ 29 ਸਾਲਾ ਵਿਅਕਤੀ ਅਤੇ ਇੱਕ 17 ਸਾਲਾ ਵਿਅਕਤੀ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲੈ ਲਿਆ ਗਿਆ।