ਪਿੰਡ ਮਾਣਕੀ ਦੀ ਇੱਕ 24 ਸਾਲਾ ਨੌਜਵਾਨ ਲੜਕੀ ਦੀ ਕੈਨੇਡਾ ਵਿਖੇ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਹੈ। ਪਿੰਡ ਮਾਣਕੀ ਨਿਵਾਸੀ ਮ੍ਰਿਤਕ ਲੜਕੀ ਅਨੂੰ ਮਾਲੜਾ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਭੁੱਬਾਂ ਮਰਦਿਆਂ ਦੱਸਿਆ ਕਿ ਉਹਨਾਂ ਦੀ ਹੋਣਹਾਰ ਪੁੱਤਰੀ ਅਨੂੰ ਕਰੀਬ ਚਾਰ ਸਾਲ ਪਹਿਲਾਂ ਦੀ ਪੜ੍ਹਾਈ ਕਰਨ ਤੇ ਅਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਗਈ ਸੀ ਅਤੇ ਉਹ ਹੁਣ ਵਰਕ ਪਰਮਿਟ ‘ਤੇ ਕੰਮ ਕਰ ਰਹੀ ਸੀ ਪਰ ਅੱਜ ਉਹਨਾਂ ਨੂੰ ਦੁਪਿਹਰ ਮੌਕੇ ਫੋਨ ਆਇਆ ਕਿ ਅਨੂੰ ਮਾਲੜਾ ਇੱਕ ਸੰਖੇਪ ਬਿਮਾਰੀ ਉਪਰੰਤ ਇਸ ਦੁਨੀਆ ‘ਤੇ ਨਹੀਂ ਰਹੀ।ਉਹਨਾਂ ਦੱਸਿਆ ਕਿ ਲੜਕਿਆਂ ਵਾਂਗ ਬਣ ਕੇ ਰਹਿਣ ਤੇ ਦਲੇਰ ਧੀ ਅਨੂੰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਪਰ ਲੰਘੇ ਦਿਨ ਹੀ ਉਸਦੀ ਮਾਂ ਨਾਲ ਫੋਨ ‘ਤੇ ਗੱਲਬਾਤ ਹੋਈ ਤੇ ਉਹ ਬਿਲਕੁਲ ਠੀਕ ਸੀ।ਦੱਸਣਯੋਗ ਹੈ ਕਿ ਅਨੂੰ ਮਾਲੜਾ ਦੀ ਇੱਕ ਵੱਡੀ ਭੈਣ ਜੋ ਕੈਨੇਡਾ ਵਿੱਚ ਹੀ ਹੈ ਅਤੇ ਇੱਕ ਛੋਟਾ ਭਰਾ ਮਾਤਾ ਪਿਤਾ ਕੋਲ ਰਹਿ ਰਿਹਾ ਹੈ। ਇਸ ਮੌਕੇ ਮੌਜੂਦ ਪਿੰਡ ਦੇ ਪਤਵੰਤੇ ਸੁਖਮਿੰਦਰ ਸਿੰਘ ਆੜਤੀਆ,ਸੁਖਦਰਸ਼ਨ ਸਿੰਘ ਰਾਣੂ ਨੇ ਕਿਹਾ ਕਿ ਇਹ ਪਰਿਵਾਰ ਮਿਹਨਤ ਕਰਨ ਵਾਲਾ ਪਰਿਵਾਰ ਹੈ ਅਤੇ ਲੜਕੀ ਦਾ ਪਿਤਾ ਬੋਰਾਂ ਦਾ ਸਾਮਾਨ ਵੇਚਣ ਵਾਲਾ ਛੋਟਾ ਦੁਕਾਨਦਾਰ ਹੈ,ਜਿਸਨੇ ਮਿਹਨਤ ਮਜਦੂਰੀ ਤੇ ਕਰਜਾ ਲੈ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਪਰਿਵਾਰ ਦੀ ਤਰੱਕੀ ਲਈ ਯੋਗਦਾਨ ਪਾ ਸਕੇ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ।ਉਹਨਾਂ ਸਰਕਾਰ ਤੇ ਮਦਦਗਾਰਾਂ ਤੋਂ ਅਪੀਲ ਕੀਤੀ ਕਿ ਨੋਵਾ ਸਕੋਪੀਆ ਕੈਨੇਡਾ ਵਿਖੇ ਅਨੂੰ ਮਾਲੜਾ ਦੀ ਦੇਹ ਪੰਜਾਬ ਦੀ ਮਿੱਟੀ ਨੂੰ ਉਡੀਕ ਰਹੀ ਹੈ ਅਤੇ ਪਰਿਵਾਰ ਦੀ ਵੀ ਇੱਛਾ ਹੈ ਕਿ ਅਨੂੰ ਦੀ ਮਿੱਟੀ ਉਸਦੇ ਪਿੰਡ ਮਾਣਕੀ ਪੰਜਾਬ ਦੀ ਮਿੱਟੀ ਵਿੱਚ ਮਿਲੇ। ਉਹਨਾਂ ਕਿਹਾ ਕੇ ਪਰਿਵਾਰ ਸਮਰੱਥ ਨਹੀਂ ਹੈ ਕੇ ਉਹ ਅਨੂੰ ਦੀ ਦੇਹ ਨੂੰ ਪਿੰਡ ਲਿਆਉਣ ਲਈ ਖਰਚਾ ਕਰ ਸਕੇ।
ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਆਂ ਕਿਹਾ ਹੈ ਕਿ ਸੂਬਾ ਸਰਕਾਰ ਆਪਣਾ ਫ਼ਰਜ਼ ਅਦਾ ਕਰੇ ਤਾਂ ਜੋ ਮਾਪੇ ਤੇ ਪਿੰਡ ਵਾਸੀ ਮ੍ਰਿਤਕ ਅਨੂ ਮਾਲੜਾ ਨੂੰ ਅੰਤਿਮ ਵਿਦਾਇਗੀ ਦੇ ਕੇ ਉਸਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਨਿਭਾ ਸਕਣ।