ਆਕਲੈਂਡ (ਬਲਜਿੰਦਰ ਸਿੰਘ)ਕਾਉਂਟੀਜ਼ ਮੈਨੂਕਾਉ ਵੈਸਟ ਪੁਲਿਸ ਨੇਪਾਪਾਟੋਏਟੋਏ ਨਾਈਟ ਕਲੱਬ ਵਿੱਚ ਹੋਏ ਹਮਲੇ ਦੀ ਜਾਂਚ ਵਿੱਚ ਭਾਈਚਾਰੇ ਤੋ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਨੇ ਇੱਕ ਤਸਵੀਰ ਜਾਰੀ ਕਰਦੇ ਹੋਏ ਕਿਹਾ ਕਿ ਹਮਲੇ ਦੇ ਸਬੰਧ ਵਿੱਚ ਇਸ ਵਿਅਕਤੀ ਨਾਲ ਗੱਲ ਕਰਨਾ ਚਾਹੇਗੀ, ਕਿਉਂਕਿ ਉਹ ਸਾਡੀ ਪੁੱਛਗਿੱਛ ਵਿੱਚ ਸਹਾਇਤਾ ਕਰ ਸਕਦਾ ਹੈ।ਪੁਲਿਸ ਨੇ ਕਿਹਾ ਕਿ ਹਮਲਾ ਜੁਲਾਈ ਦੇ ਅਖੀਰ ਵਿੱਚ ਹੋਇਆ ਸੀ ਅਤੇ ਸਾਡੀ ਜਾਂਚ ਜਾਰੀ ਹੈ।ਪੁਲਿਸ ਨੇ ਕਿਹਾ ਕਿ ਜੇਕਰ ਤੁਸੀਂ ਜਾਣਦੇ ਹੋ ਕਿ ਇਹ ਆਦਮੀ ਕੌਣ ਹੈ, ਤਾਂ ਕਿਰਪਾ ਕਰਕੇ ਫਾਈਲ ਨੰਬਰ 240722/0571 ਦੇ ਹਵਾਲੇ ਦੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।ਤੁਸੀਂ ਹੁਣ 105.police.govt.nz ‘ਤੇ ਆਨਲਾਈਨ ਜਾ ਸਕਦੇ ਹੋ ਜਾਂ 105 ‘ਤੇ ਕਾਲ ਕਰ ਸਕਦੇ ਹੋ।
ਜੇਕਰ ਤੁਸੀਂ ਗੁਮਨਾਮ ਰੂਪ ਵਿੱਚ ਜਾਣਕਾਰੀ ਪ੍ਰਦਾਨ ਕਰਨਾ ਚਾਹੁੰਦੇ ਹੋ, ਤਾਂ ਹੁਣੇ 0800 555 111 ‘ਤੇ ਕ੍ਰਾਈਮ ਸਟੌਪਰਸ ਨੂੰ ਕਾਲ ਕਰੋ।
ਕੀ ਤੁਸੀਂ ਇਸ ਆਦਮੀ ਨੂੰ ਜਾਣਦੇ ਹੋ,ਪੁਲਿਸ ਨੂੰ ਭਾਈਚਾਰੇ ਨੂੰ ਮਦਦ ਦੀ ਕੀਤੀ ਅਪੀਲ…
