Home » ਬਠਿੰਡਾ ਨਜ਼ਦੀਕ ਇੱਕ ਫੈਕਟਰੀ ਨੂੰ ਲੱਗੀ ਅੱ+ਗ,ਤਿੰਨ ਲੋਕਾਂ ਦੀ ਹੋਈ ਮੌ,ਤ…
Home Page News India India News

ਬਠਿੰਡਾ ਨਜ਼ਦੀਕ ਇੱਕ ਫੈਕਟਰੀ ਨੂੰ ਲੱਗੀ ਅੱ+ਗ,ਤਿੰਨ ਲੋਕਾਂ ਦੀ ਹੋਈ ਮੌ,ਤ…

Spread the news

ਬਠਿੰਡਾ ਤੋਂ ਡੱਬਵਾਲੀ ਰੋਡ ’ਤੇ ਸਥਿਤ ਪਿੰਡ ਗਹਿਰੀ ਬੁੱਟਰ ਵਿੱਚ ਮੰਗਲਵਾਰ ਰਾਤ ਨੂੰ ਗੱਦੇ ਅਤੇ ਲੱਕੜ ਦੇ ਸਾਮਾਨ ਦੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਜਦੋਂ ਅੱਗ ਲੱਗੀ ਤਾਂ ਉੱਥੇ ਸੱਤ ਮਜ਼ਦੂਰ ਕੰਮ ਕਰ ਰਹੇ ਸਨ। ਜਿਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਨੂੰ ਫਾਇਰ ਵਿਭਾਗ ਵੱਲੋਂ ਬਾਹਰ ਕੱਢ ਲਿਆ ਗਿਆ ਪਰ ਤਿੰਨ ਨੌਜਵਾਨ ਮਜ਼ਦੂਰਾਂ ਦੀ ਅੱਗ ਦੀ ਲਪੇਟ ਵਿੱਚ ਆ ਕੇ ਮੌਤ ਹੋ ਗਈ। ਤਿੰਨੋਂ ਮਜ਼ਦੂਰ ਨੇੜਲੇ ਪਿੰਡ ਸ਼ੇਰਗੜ੍ਹ ਦੇ ਵਸਨੀਕ ਸਨ।