Home » ਪੁਲਿਸ ਤੋ ਭੱਜੇ ਵਿਅਕਤੀਆਂ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ,ਚਾਰ ਜ਼ ਖ ਮੀ…
Home Page News • New Zealand Local News • NewZealand

ਪੁਲਿਸ ਤੋ ਭੱਜੇ ਵਿਅਕਤੀਆਂ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ,ਚਾਰ ਜ਼ ਖ ਮੀ…

Spread the news


ਆਕਲੈਂਡ (ਬਲਜਿੰਦਰ ਸਿੰਘ) ਸੋਮਵਾਰ ਤੜਕੇ ਮਾਊਂਟ ਵੈਲਿੰਗਟਨ ਵਿੱਚ ਆਕਲੈਂਡ ਚਾਈਨੀਜ਼ ਮੈਥੋਡਿਸਟ ਚਰਚ ਦੀ ਵਾੜ ਨਾਲ ਵਾਹਨ ਦੇ ਟਕਰਾਉਣ ਤੋਂ ਬਾਅਦ ਚਾਰ ਲੋਕ ਜ਼ਖਮੀ ਹੋ ਗਏ ਅਤੇ ਪੁਲਿਸ ਵੱਲੋਂ ਉਹਨਾਂ ਗ੍ਰਿਫਤਾਰ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਰਾਤ 2.52 ਵਜੇ ਪਾਕੁਰੰਗਾ ਵਿੱਚ ਇੱਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਤੇਜ਼ ਰਫ਼ਤਾਰ ਨਾਲ ਮੌਕੇ ਤੋ ਫ਼ਰਾਰ ਹੋ ਗਏ ਜਿਸ ਤੇ ਪੁਲਿਸ ਵੱਲੋਂ ਹੈਲੀਕਾਪਟਰ ਨਾਲ ਨਿਗਾ ਰੱਖੀ ਗਈ ਅਤੇ ਬਾਅਦ ਵਿੱਚ ਵਾਹਨ ਮਾਊਂਟ ਵੈਲਿੰਗਟਨ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਿਆ ਹਾਦਸੇ ਤੋ ਬਾਅਦ ਤਿੰਨ ਲੋਕ ਮੌਕੇ ਤੋਂ ਭੱਜ ਗਏ ਅਤੇ ਪੁਲਿਸ ਡੌਗ ਯੂਨਿਟ ਦੀ ਮਦਦ ਨਾਲ ਉਹਨਾਂ ਨੂ
ਜਲਦੀ ਕਾਬੂ ਕਰ ਲਿਆ ਗਿਆ।ਚਾਰ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਹੁਣ ਉਹ ਹਿਰਾਸਤ ਵਿੱਚ ਹਨ।
ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਤਿੰਨ ਐਂਬੂਲੈਂਸਾਂ, ਦੋ ਰੈਪਿਡ ਰਿਸਪਾਂਸ ਯੂਨਿਟਾਂ ਅਤੇ ਇੱਕ ਆਪ੍ਰੇਸ਼ਨ ਮੈਨੇਜਰ ਨੇ ਹਾਦਸੇ ਦਾ ਜਵਾਬ ਦਿੱਤਾ ਜਿੱਥੇ ਤਿੰਨ ਮਰੀਜ਼ਾਂ ਨੂੰ ਮੱਧਮ ਹਾਲਤ ਵਿੱਚ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ। ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।