Home » ਮਸ਼ਹੂਰ ਗਾਇਕ ਅਤੇ ਅਦਾਕਾਰ ਦਾ ਹੋਇਆ ਦੇਹਾਂਤ…
Home Page News • India • NewZealand • World • World News

ਮਸ਼ਹੂਰ ਗਾਇਕ ਅਤੇ ਅਦਾਕਾਰ ਦਾ ਹੋਇਆ ਦੇਹਾਂਤ…

Spread the news

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ।ਮਸ਼ਹੂਰ ਅਦਾਕਾਰ ਅਤੇ ਗਾਇਕ ਕ੍ਰਿਸ ਕ੍ਰਿਸਟੋਫਰਸਨ ਦਾ ਦੇਹਾਂਤ ਹੋ ਗਿਆ ਹੈ। 88 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਘਰ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।ਉਸ ਦੀ ਮੌਤ ਦੀ ਪੁਸ਼ਟੀ ਉਸ ਦੇ ਪਰਿਵਾਰ ਨੇ ਕੀਤੀ ਹੈ, ਜਿਨ੍ਹਾਂ ਨੇ ਇਸ ਔਖੇ ਸਮੇਂ ਵਿਚ ਨਿੱਜਤਾ ਦੀ ਮੰਗ ਵੀ ਕੀਤੀ ਹੈ।

ਕ੍ਰਿਸ ਕ੍ਰਿਸਟੋਫਰਸਨ ਦੀ ਮੌਤ ਤੋਂ ਸਦਮੇ ਵਿੱਚ

ਕ੍ਰਿਸ ਕ੍ਰਿਸਟੋਫਰਸਨ ਦਾ ਪਿਛਲੇ ਸ਼ਨੀਵਾਰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਨੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਕ੍ਰਿਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਪੋਸਟ ‘ਚ ਪਰਿਵਾਰ ਨੇ ਲਿਖਿਆ, ‘ਅਸੀ ਬਹੁਤ ਭਾਰੀ ਦਿਲ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਸਾਡੇ ਪਿਆਰੇ ਪਤੀ, ਪਿਤਾ ਅਤੇ ਦਾਦਾ ਜੀ ਦਾ ਦੇਹਾਂਤ ਹੋ ਗਿਆ ਹੈ।

ਅਸੀਂ ਉਨ੍ਹਾਂ ਨਾਲ ਬਿਤਾਏ ਸਮੇਂ ਲਈ ਬਹੁਤ ਧੰਨਵਾਦੀ ਹਾਂ।