Home » IFFSA ਇੰਟਰਨੈਸ਼ਨਲ ਫਿਲਮ ਫੈਸਟੀਵਲ ਸਾਊਥ ਏਸ਼ੀਆ 2024 ਟੋਰਾਟੋਂ ਵੱਲੋਂ  ਫਿਲਮੀ ਮੇਲਾ 10 ਅਕਤੂਬਰ  ਨੂੰ…
Home Page News • India • World • World News

IFFSA ਇੰਟਰਨੈਸ਼ਨਲ ਫਿਲਮ ਫੈਸਟੀਵਲ ਸਾਊਥ ਏਸ਼ੀਆ 2024 ਟੋਰਾਟੋਂ ਵੱਲੋਂ  ਫਿਲਮੀ ਮੇਲਾ 10 ਅਕਤੂਬਰ  ਨੂੰ…

Spread the news

ਤਕਰੀਬਨ ਪਿਛਲੇ 13 ਸਾਲਾਂ ਤੋਂ IFFSA ਫਿਲਮ ਫੈਸਟੀਵਲ ਟੋਰਾਟੋਂ ਵੱਲੋਂ ਇਹ ਫਿਲਮੀ ਮੇਲਾ ਕਰਵਾਇਆ ਜਾਂਦਾ ਹੈ । ਇਸ ਵਾਰ ਵੀ ਬਹੁਤ ਹੀ ਗਰਮ ਜੋਸ਼ੀ ਤੇ ਧੂਮ ਧੜੱਕੇ ਨਾਲ ਇਹ ਸ਼ਾਨਦਾਰ ਫਿਲਮੀ ਮੇਲਾ ਹੋ ਰਿਹਾ ਹੈ । ਮਿਊਜ਼ਕ ਲਵਰ ਤੇ ਫ਼ਿਲਮੀ ਦੁਨੀਆਂ ਨਾਲ ਰਾਬਤਾ ਰੱਖਣ ਵਾਲੇ ਸਨਮਪਰੀਤ ਸਨਮ ਨੇ ਦੱਸਿਆ ਕਿ ਕਨੇਡਾ ਦੇ ਮੇਨ ਆਰਗਨਾਈਜ਼ਰ  ਸੰਨੀ ਗਿੱਲ ਅਤੇ ਅਵੀ ਗਰੇਵਾਲ ਇਸ ਵਾਰ ਫਿਰ 31ਵਾਂ ਫ਼ਿਲਮ ਫੈਸਟੀਵਲ ਕਰਵਾ ਰਹੇ ਹਨ। ਇਸ  ਫੰਕਸ਼ਨ ਦੇ ਪ੍ਰੋਡਿਊਸਰ ‘ ਇਸ ਵਾਰ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਦੇ ਫਿਲਮ ਇੰਡਸਟਰੀ ਵਿੱਚ 50 ਸਾਲ ਪੂਰੇ ਹੋਣ ਤੇ ਸੈਲੀਬ੍ਰੇਟ ਕਰ ਰਹੇ ਹਨ। ਖੁਦ ਸ਼ਬਾਨਾ ਆਜ਼ਮੀ ਇਸ ਮੌਕੇ ਹਾਜ਼ਰ ਹੋਣਗੇ ਅਤੇ ਉਨ੍ਹਾਂ ਦੀ ਮੂਵੀ ਮੰਡੀ ਵੀ ਦਿਖਾਈ ਜਾਵੇਗੀ। ਹਾਲ ਹੀ ਵਿਚ Netflix ਤੇ ਰਲੀਜ਼ ਹੋਈ ਚਮਕੀਲਾ ਮੂਵੀ ਦੇ ਡਾਇਰੈਕਟਰ ਇਮਤਿਆਜ਼ ਅਲੀ ਵੀ ਹਾਜ਼ਰ ਹੋਣਗੇ। ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਮਾਸਟਰ ਕਲਾਸ ਲਾਈ ਜਾਵੇਗੀ ‘ ਜਿਸ ਵਿਚ ਯੂਥ  ਵਰਗ ਉਨ੍ਹਾਂ ਤੋਂ ਡਾਇਰੈਕਸ਼ਨ ਪ੍ਰਤੀ,  ਫਿਲਮ ਦੇ ਕੰਨਸੈਪਟ ਸਬੰਧੀ ਸਵਾਲ ਪੁੱਛ ਸਕਣਗੇ। ਇਸ ਤੋਂ ਇਲਾਵਾ ਬੋਮਨ ਈਰਾਨੀ ਵੀ ਇਸ ਫਿਲਮ ਫੈਸਟੀਵਲ ਵਿਚ ਸ਼ਾਮਿਲ ਹੋਣਗੇ, ਵਰਨਣਯੋਗ ਹੈ ਕਿ ਉਨ੍ਹਾਂ ਦੀ ਮਹਿਤਾ ਬੌਏਜ਼ ਵੀ ਸਕਰੀਨ ਹੋਵੇਗੀ। ਫਿਲਮੀ ਪ੍ਰੇਮੀਆਂ ਲਈ ਹੋਰ ਵੀ ਮਨੋਰੰਜਨ ਦੇ ਸਾਧਨ ਹੋਣਗੇ।