ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਵਣਜ ਬਾਰੇ ਸੰਸਦੀ ਸਥਾਈ ਕਮੇਟੀ ਲਈ ਦੁਬਾਰਾ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਵਪਾਰ ਅਤੇ ਉਦਯੋਗ, ਖਾਸ ਕਰਕੇ ਪੰਜਾਬ ਦੇ ਹਿੱਤਾਂ ਦੇ ਸਬੰਧ ਵਿੱਚ ਵਕਾਲਤ ਕਰਨ ਦੇ ਲਗਾਤਾਰ ਯਤਨਾਂ ‘ਤੇ ਜ਼ੋਰ ਦੇਣ ਵਜੋ ਹੋਇਆ ਹੈ। ਡਾ: ਸਾਹਨੀ ਸੰਸਦ ਅਤੇ ਬਾਹਰ ਦੋਵਾਂ ਵਿੱਚ ਇੱਕ ਸਰਗਰਮ ਅਵਾਜ਼ ਬਣੇ ਰਹੇ ਹਨ ਜਿੱਥੇ ਉਹਨਾਂ ਨੇ ਰਾਸ਼ਟਰੀ ਅਤੇ ਖੇਤਰੀ ਵਪਾਰ ਮੁੱਦਿਆਂ ‘ਤੇ ਲਗਾਤਾਰ ਮਹੱਤਵਪੂਰਨ ਚਿੰਤਾਵਾਂ ਉਠਾਈਆਂ ਹਨ। ਡਾ: ਸਾਹਨੀ ਪੰਜਾਬ ਦੇ ਉਦਯੋਗਿਕ ਵਿਕਾਸ ਲਈ 1200 ਏਕੜ ਰਾਜਪੁਰਾ ਇੰਡਸਟਰੀਅਲ ਕੋਰੀਡੋਰ ਨੂੰ ਸਫਲਤਾਪੂਰਵਕ ਮਨਜ਼ੂਰੀ ਦੁਆਈ ਹੈ ਅਤੇ ਨਾਲ ਹੀ ਮੋਹਾਲੀ ਵਿਖੇ ਸੈਮੀ-ਕੰਡਕਟਰ ਸੁਵਿਧਾ ਨੂੰ ਅਪਗ੍ਰੇਡ ਕਰਨ ਲਈ 10,000 ਕਰੋੜ ਰੁਪਏ ਮਨਜੂਰ ਕਰਵਾ ਕਿ ਮਹੱਤਵਪੂਰਨ ਕਾਰਜ ਕੀਤਾ ਹੈ। ਉਹਨਾ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਸਮਰਥਨ ਦੇਣ ਲਈ ਸਾਈਕਲ, ਖਿਡੌਣੇ ਅਤੇ ਚਮੜਾ ਉਦਯੋਗਾਂ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀ.ਐਲ.ਆਈ.) ਸਕੀਮ ਦੇ ਵਿਸਤਾਰ ਵਰਗੇ ਅਹਿਮ ਮੁੱਦੇ ਵੀ ਉਠਾਏ ਹਨ। ਡਾ: ਸਾਹਨੀ ਨੇ ਬ੍ਰਿਕਸ ਅਤੇ ਸਾਰਕ ਵਰਗੇ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਉਹਨਾ ਨੇ ਆਈਸੀਸੀ ਚੈਂਬਰ ਆਫ਼ ਕਾਮਰਸ, ਪੈਰਿਸ-ਇੰਡੀਆ ਚੈਪਟਰ ਦੇ ਚੇਅਰ ਵਜੋਂ ਅਤੇ ਵਣਜ ਮੰਤਰਾਲੇ ਲਈ ਇੱਕ ਪ੍ਰਮੁੱਖ ਸਲਾਹਕਾਰ ਸੰਸਥਾ, ਵਪਾਰ ਬੋਰਡ ਦੇ ਇੱਕ ਸਰਗਰਮ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ।
ਵਿਕਰਮਜੀਤ ਸਿੰਘ ਸਾਹਨੀ ਵਣਜ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਵਜੋਂ ਦੁਬਾਰਾ ਹੋਏ ਨਾਮਜ਼ਦ…
2 months ago
1 Min Read
You may also like
Home Page News • India • NewZealand • World • World News
ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਭਿ ਆ ਨ ਕ ਸੜਕ ਹਾਦਸੇ ਵਿੱਚ ਮੌ,ਤ…
13 hours ago
Home Page News • India • World • World News
ਕੈਨੇਡਾ ਪੁਲਿਸ ਨੂੰ ਹੈ 25 ਸਾਲਾ ਭਾਰਤੀ ਨੌਜਵਾਨ ਦੀ ਭਾਲ…
14 hours ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,455
- India3,866
- India Entertainment121
- India News2,633
- India Sports219
- KHABAR TE NAZAR3
- LIFE66
- Movies46
- Music79
- New Zealand Local News2,012
- NewZealand2,291
- Punjabi Articules7
- Religion827
- Sports207
- Sports206
- Technology31
- Travel54
- Uncategorized31
- World1,742
- World News1,517
- World Sports199