Home » ਟੀ ਅਵਾਮੁਟੂ ‘ਚ ਇੱਕ ਵਿਅਕਤੀ ਦੀ ਮੌ,ਤ,ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ….
Home Page News New Zealand Local News NewZealand

ਟੀ ਅਵਾਮੁਟੂ ‘ਚ ਇੱਕ ਵਿਅਕਤੀ ਦੀ ਮੌ,ਤ,ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਟੀ ਅਵਾਮੁਟੂ ਵਿੱਚ ਹੋਈ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ।ਇੱਕ ਬਿਆਨ ਵਿੱਚ, ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਬੀਤੀ ਰਾਤ 11.45 ਵਜੇ ਦੇ ਕਰੀਬ ਤੇ ਰਾਹੂ ਰੋਡ ‘ਤੇ ਇੱਕ ਘਟਨਾ ਸਬੰਧੀ ਸੂਚਨਾ ਮਿਲੀ ਸੀ ਜਿੱਥੇ ਇੱਕ ਵਿਅਕਤੀ ਬੇਹੋਸ਼ ਪਾਇਆ ਗਿਆ ਅਤੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਦੁੱਖ ਦੀ ਗੱਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਨੇ ਇਸ ਤੋਂ ਬਾਅਦ ਇੱਕ 27 ਸਾਲਾ ਵਿਅਕਤੀ ਅਤੇ ਇੱਕ 34 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਘਟਨਾ ਸਥਾਨ ‘ਤੇ ਸਨ।ਮਾਮਲੇ ਸਬੰਧੀ ਪੁਲਿਸ ਦੇ ਅਗਲੇਰੀ ਜਾਚ ਜਾਰੀ ਹੈ।