ਕਾਂਗਰਸ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 11 ਸੀਨੀਅਰ ਆਬਜ਼ਰਵਰ ਨਿਯੁਕਤ ਕੀਤੇ, ਜਿਨ੍ਹਾਂ ਵਿਚ ਪ੍ਰਮੁੱਖ ਨਾਂ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪਾਰਟੀ ਦੇ ਜਨਰਲ ਸਕੱਤਰ ਸਚਿਨ ਪਾਇਲਟ ਹਨ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਗਹਿਲੋਤ ਅਤੇ ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੂੰ ਮੁੰਬਈ ਅਤੇ ਕੋਂਕਣ ਖੇਤਰ ਲਈ ਬਘੇਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਗਾਰ ਨੂੰ ਵਿਦਰਭ (ਅਮਰਵਤੀ ਅਤੇ ਨਾਗਪੁਰ) ਖੇਤਰ ਅਤੇ ਪਾਇਲਟ ਅਤੇ ਤੇਲੰਗਾਨਾ ਸਰਕਾਰ ਦੇ ਮੰਤਰੀ ਉੱਤਰ ਕੁਮਾਰ ਰੈੱਡੀ ਨੂੰ ਮਰਾਠਵਾੜਾ ਖੇਤਰ ਲਈ ਸੀਨੀਅਰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਛੱਤੀਸਗੜ੍ਹ ਦੇ ਸਾਬਕਾ ਉੱਪ ਮੁੱਖ ਮੰਤਰੀ ਟੀ.ਐੱਸ. ਸਿੰਘਦੇਵ ਅਤੇ ਕਰਨਾਟਕ ਸਰਕਾਰ ਦੇ ਮੰਤਰੀ ਐੱਮ.ਬੀ. ਪਾਟਿਲ ਨੂੰ ਪੱਛਮੀ ਮਹਾਰਾਸ਼ਟਰ ਅਤੇ ਰਾਜ ਸਭਾ ਮੈਂਬਰ ਨਾਸਿਰ ਹੁਸੈਨ ਅਤੇ ਤੇਲੰਗਾਨਾ ਸਰਕਾਰ ਦੀ ਮੰਤਰੀ ਅਨੁਸੁਈਆ ਸੀਤਾਕਾ ਨੂੰ ਉੱਤਰੀ ਮਹਾਰਾਸ਼ਟਰ ਖੇਤਰ ਲਈ ਸੀਨੀਅਰ ਆਬਜ਼ਰਵਰ ਬਣਾਇਆ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਅਤੇ ਅਵਿਨਾਸ਼ ਪਾਂਡੇ ਨੂੰ ਮਹਾਰਾਸ਼ਟਰ ‘ਚ ਚੋਣਾਂ ਲਈ ਸੀਨੀਅਰ ਕੋਆਰਡੀਨੇਟਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਮਹਾਰਾਸ਼ਟਰ ਚੋਣਾਂ : ਕਾਂਗਰਸ ਨੇ ਗਹਿਲੋਤ, ਪਾਇਲਟ ਸਣੇ 11 ਸੀਨੀਅਰ ਆਬਜ਼ਰਵਰ ਕੀਤੇ ਨਿਯੁਕਤ…
October 16, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












