Home » ਅਨਾਜ ਢੁਲਾਈ ਘੁਟਾਲੇ ਮਾਮਲੇ ‘ਚ ED ਵੱਲੋਂ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਹੋਵੇਗਾ ਫ਼ੈਸਲਾ…
Home Page News India India News

ਅਨਾਜ ਢੁਲਾਈ ਘੁਟਾਲੇ ਮਾਮਲੇ ‘ਚ ED ਵੱਲੋਂ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਹੋਵੇਗਾ ਫ਼ੈਸਲਾ…

Spread the news

ਅਨਾਜ ਢੁਲਾਈ ਘੁਟਾਲੇ ਦੇ ਸਬੰਧ ’ਚ ਈਡੀ ਵੱਲੋਂ ਗ੍ਰਿਫ਼ਤਾਰ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ’ਤੇ ਅਦਾਲਤ ਬੁੱਧਵਾਰ ਨੂੰ ਫ਼ੈਸਲਾ ਸੁਣਾਏਗੀ।ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ’ਤੇ ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਫ਼ੈਸਲੇ ਲਈ ਬੁੱਧਵਾਰ ਦਾ ਦਿਨ ਤੈਅ ਕੀਤਾ ਹੈ। ਅਦਾਲਤ ਵੱਲੋਂ ਆਸ਼ੂ ਦੀ ਜ਼ਮਾਨਤ ਪਟੀਸ਼ਨ ’ਤੇ ਬੁੱਧਵਾਰ ਨੂੰ ਆਰਡਰ ਦਿੱਤੇ ਜਾਣ ਦੀ ਪੁਸ਼ਟੀ ਉਨ੍ਹਾਂ ਦੇ ਵਕੀਲ ਸੀਨੀਅਰ ਐਡਵੋਕੇਟ ਮਨਦੀਪ ਸਿੰਘ ਸਚਦੇਵ ਤੇ ਐਡਵੋਕੇਟ ਮੇਹਰ ਸਚਦੇਵ ਨੇ ਕੀਤੀ ਹੈ। ਜਲੰਧਰ ਦੀ ਪੀਐੱਮਐੱਲਏ ਅਦਾਲਤ ’ਚ ਆਸ਼ੂ ਖ਼ਿਲਾਫ਼ ਈਡੀ ਦੋਸ਼ ਪੱਤਰ ਦਾਖ਼ਲ ਕਰ ਚੁੱਕਾ ਹੈ। ਦੋਸ਼ ਪੱਤਰ ’ਚ ਆਸ਼ੂ ਸਮੇਤ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਮੁਲਜ਼ਮ ਬਣਾਇਆ ਜਾ ਚੁੱਕਾ ਹੈ। ਈਡੀ ਨੇ ਆਸ਼ੂ ਦੇ ਰਿਸ਼ਤੇਦਾਰਾਂ, ਕਰੀਬੀਆਂ ਅਤੇ ਨਿਯਮਾਂ ਦੇ ਉਲਟ ਜਾ ਕੇ ਲਾਭ ਲੈਣ ਵਾਲੇ ਕੁਝ ਲੋਕਾਂ ਦੀ ਜਾਇਦਾਦ ਸਮੇਤ 22.78 ਕਰੋੜ ਰੁਪਏ ਦੀ ਜਾਇਦਾਦ ਵੀ ਅਸਥਾਈ ਤੌਰ ’ਤੇ ਕੁਰਕ ਕੀਤੀ ਹੈ। ਈਡੀ ਨੇ ਖ਼ੁਰਾਕ ਅਤੇ ਨਾਗਰਿਕ ਪੂਰਤੀ ਵਿਭਾਗ ’ਚ ਘੁਟਾਲੇ ਨਾਲ ਸਬੰਧਤ ਵੱਖ-ਵੱਖ ਐੱਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ।

About the author

dailykhabar