Home » ਇੰਡੀਆਨਾ ਰਾਜ ਵਿੱਚ ਤੇਲੰਗਾਨਾ ਦੇ ਚਾਕੂ ਨਾਲ ਮਾਰੇ ਗਏ ਵਿਦਿਆਰਥੀ ਦੀ ਮੌਤ ਦੇ ਸਬੰਧ ਚ’ ਪੋਰਟਰ ਟਾਊਨਸ਼ਿਪ ਦੇ ਇੱਕ 25 ਸਾਲਾ ਹਤਿਆਰੇ ਦੋਸ਼ੀ ਜੌਰਡਨ ਐਂਡਰੇਡ ਨੂੰ ਅਦਾਲਤ ਨੇ ਸੁਣਾਈ  60 ਸਾਲ ਦੀ ਸਜ਼ਾ…
Home Page News India World World News

ਇੰਡੀਆਨਾ ਰਾਜ ਵਿੱਚ ਤੇਲੰਗਾਨਾ ਦੇ ਚਾਕੂ ਨਾਲ ਮਾਰੇ ਗਏ ਵਿਦਿਆਰਥੀ ਦੀ ਮੌਤ ਦੇ ਸਬੰਧ ਚ’ ਪੋਰਟਰ ਟਾਊਨਸ਼ਿਪ ਦੇ ਇੱਕ 25 ਸਾਲਾ ਹਤਿਆਰੇ ਦੋਸ਼ੀ ਜੌਰਡਨ ਐਂਡਰੇਡ ਨੂੰ ਅਦਾਲਤ ਨੇ ਸੁਣਾਈ  60 ਸਾਲ ਦੀ ਸਜ਼ਾ…

Spread the news

 ਅਮਰੀਕਾ ਦੇ ਸੂਬੇ ਇੰਡੀਅਨਾਂ ਚ’ ਇਕ ਤੇਲਗੂ ਮੂਲ ਦੇ ਭਾਰਤੀ ਵਰੁਣ ਰਾਜ ਪੁਚਾ, ਜੋ  ਇੱਕ ਗ੍ਰੈਜੂਏਟ ਵਿਦਿਆਰਥੀ ਸੀ ਜਿਸ ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਚ’  ਇੰਡੀਆਨਾ ਦੀ ਅਦਾਲਤ ਨੇ ਕਾਤਲ ਨੂੰ 60 ਸਾਲ ਦੀ ਸਜ਼ਾ ਸੁਣਾਈ ੲਹੈ।  ਇਹ ਸਜ਼ਾ ਪੋਰਟਰ ਸੁਪੀਰੀਅਰ ਕੋਰਟ ਦੇ ਜੱਜ ਜੈਫਰੀ ਕਲਾਈਮਰ ਦੁਆਰਾ ਵੀਰਵਾਰ ਦੁਪਹਿਰ ਨੂੰ ਸੁਣਾਈ ਗਈ, ਕਤਲ ਲਈ ਐਂਡਰੇਡ ਦੀ ਦੋਸ਼ੀ ਪਟੀਸ਼ਨ ਤੋਂ ਬਾਅਦ, ਪਰ ਮਾਨਸਿਕ ਬਿਮਾਰੀ ਬਚਾਅ ਦੇ ਕਾਤਲ ਜੌਰਡਨ ਐਂਡਰੇਡ ਆਪਣੀ ਸਜ਼ਾ ਕਿਸ ਜੇਲ੍ਹ ਜਾਂ ਮਾਨਸਿਕ ਸਿਹਤ ਸਹੂਲਤ ਵਿੱਚ ਪੂਰੀ ਕਰਦਾ ਹੈ। ਇੰਡੀਆਨਾ ਡਿਪਾਰਟਮੈਂਟ ਆਫ਼ ਕਰੈਕਸ਼ਨ  ਦੁਆਰਾ ਇਹ ਭਵਿੱਖ ਦੇ ਮੁਲਾਂਕਣਾਂ ‘ਤੇ ਨਿਰਭਰ ਕਰੇਗਾ। ਇਹ ਦੁਖਦਾਈ ਘਟਨਾ ਪਿਛਲੇ ਸਾਲ 29 ਅਕਤੂਬਰ ਨੂੰ ਵਾਲਪੇਰਾਈਸੋ ਦੇ ਇੱਕ ਪਲੈਨੇਟ ਫਿਟਨੈਸ ਜਿਮ ਦੇ ਵਿੱਚ ਵਾਪਰੀ ਸੀ, ਜਿੱਥੇ ਐਂਡਰੇਡ ਨੇ ਭਾਰਤੀ ਮੂਲ ਦੇ ਵਰੁਣ ਰਾਜ  ਪੁਚਾ ‘ਤੇ ਹਮਲਾ ਕੀਤਾ ਸੀ,ਅਤੇ  ਉਸ ਦੇ ਸਿਰ ਵਿੱਚ ਚਾਕੂ ਨਾਲ ਵਾਰ ਕੀਤਾ ਸੀ ਜਦੋਂ ਕਿ ਪੁਚਾ ਇੱਕ ਮਸਾਜ ਕੁਰਸੀ ‘ਤੇ ਬੈਠਾ ਸੀ।ਮ੍ਰਿਤਕ ਵਰੁਣ ਰਾਜ ਪੁਚਾ, ਜੋ ਕਿ ਵਲਪਾਰਾਈਸੋ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਕਰ ਰਿਹਾ ਸੀ, ਅਤੇ ਉਸ ਦੀ ਨੌਂ ਦਿਨਾਂ ਦੇ  ਬਾਅਦ ਫੋਰਟ ਵੇਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ।ਅਤੇ ਉਸ ਦੀ ਡਿਗਰੀ ਪੂਰੀ ਕਰਨ ਦੇ ਸਿਰਫ਼ ਦੋ ਮਹੀਨੇ ਹੀ ਰਹਿ ਗਏ ਸੀ।