Home » ਨਿਊਜੀਲੈਡ ਸੈਟਰਲ ਸਿੱਖ ਐਸ਼ੋਸ਼ੀਏਸ਼ਨ ਵਲੋ ਜਥੇਦਾਰ ਸਾਹਿਬਾਨਾਂ ਦੀ ਹਮਾਇਤ…
Home Page News • India • New Zealand Local News • NewZealand • Religion • World

ਨਿਊਜੀਲੈਡ ਸੈਟਰਲ ਸਿੱਖ ਐਸ਼ੋਸ਼ੀਏਸ਼ਨ ਵਲੋ ਜਥੇਦਾਰ ਸਾਹਿਬਾਨਾਂ ਦੀ ਹਮਾਇਤ…

Spread the news

ਨਿਊਜੀਲੈਡ ਦੇ ਗੁਰੂ ਘਰਾਂ ਵਲੋ ਬਣਾਈ ਸਾਂਝੀ ਸੰਸਥਾ ਨਿਊਜੀਲੈਡ ਸ੍ਰੋਮਣੀ ਸਿੱਖ ਐਸ਼ੋਸੀਏਸ਼ਨ ਵਲੋ ਹਾਲ ਹੀ ਵਿੱਚ ਤਖਤਾਂ ਦੇ ਜਥੇਦਾਰਾਂ ਬਾਰੇ ਚੱਲੇ ਵਿਵਾਦ ਨੂੰ ਅਤੀ ਮੰਦਭਾਗਾ ਦੱਸਦੇ ਹੋਏ ਜਥੇਦਾਰ ਸਾਹਿਬਾਨਾਂ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ । ਜਥੇਦਾਰ ਹਰਪ੍ਰੀਤ ਸਿੰਘ ਖਿਲਾਫ ਪਰਿਵਾਰਕ ਅਤੇ ਨਿੱਜੀ ਹਮਲੇ ਬਰਦਾਸ਼ਤ ਕਰਨ ਤੋ ਬਾਹਰ ਹਨ ਅਤੇ ਜਥੇਦਾਰ ਰਘਬੀਰ ਸਿੰਘ ਬਾਰੇ ਸ਼ਬਦਾਵਲੀ ਮੰਦਭਾਗੀ ਹੈ । ਸੰਸਥਾ ਨੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ, ਮੈਬਰਾਂ ਅਤੇ ਸਮੁੱਚੇ ਅਕਾਲੀ ਦਲ ਦੇ ਪੰਥ ਪ੍ਰਸਤ ਮੈਬਰ ਜੋ ਇਸ ਧਾਰਮਿਕ ਸੰਸਥਾਵਾਂ ਦੀ ਮਾਣ ਮਰਿਆਦਾ ਲਈ ਵਚਨਬੱਧ ਹਨ ਸਭ ਡਟ ਕੇ ਜਥੇਦਾਰਾਂ ਦਾ ਸਾਥ ਦੇਣ ਅਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਆਪਣੀਆਂ ਸੇਵਾਵਾਂ ਜਿਉ ਦੀ ਤਿਉ ਜਾਰੀ ਰੱਖਣ ਲਈ ਮਨਾਉਣ । ਅਸੀ ਆਪਣੇ ਤੌਰ ਤੇ ਵੀ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕੇ ਉਹ ਅਸਤੀਫੇ ਦੇਣ ਦੀ ਬਜਾਏ ਅਸਤੀਫੇ ਲੈਣ ਅਤੇ ਬਿਨਾਂ ਕਿਸੇ ਦਬਾਅ ਦੇ ਪੰਥਕ ਰਵਾਇਤਾਂ ਮੁਤਾਬਿਕ ਫੈਸਲੇ ਲੈਣ ਅਤੇ ਵਿਦੇਸ਼ੀ ਸੰਗਤ ਤੁਹਾਡੇ ਨਾਲ ਹੈ ।ਇਸੇ ਦੌਰਾਨ ਦਲਜੀਤ ਸਿੰਘ ਵਲੋ ਜਥੇਦਾਰ ਹਰਪ੍ਰੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਜਥੇਦਾਰ ਸਾਹਿਬ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਨਤੀ ਲਈ 120 ਸੰਗਤਾਂ ਮੈਲਬੌਰਨ ਜਾਂ ਰਹੀਆਂ ਹਨ ਉਸ ਨਾਲ ਅਗਲੇ ਹਫਤੇ ਸ਼ਨਿੱਚਰਵਾਰ ਸ਼ਾਮ 5:40 ਤੇ ਨਿਊਜੀਲੈਡ ਪਹੁੰਚਣਗੇ ।