ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਪਿਛਲੇ ਮਹੀਨੇ ਰੋਟੋਰੂਆ ਵਿੱਚ ਤਿੰਨ ਲੋਕਾਂ ਦੀ ਹੱਤਿਆ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਏ ਗਏ ਇੱਕ ਵਿਅਕਤੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ
52 ਸਾਲਾ ਜਸਟਿਨ ਮੈਥਿਊ , ‘ਤੇ ਗਲੈਂਡਨ ਬ੍ਰੈਂਟ ਕਰੀਨ76, ਜੈਸੀ ਫਲੋਰੈਂਸ ਕਰੀਨ78, ਅਤੇ ਮਿਸ਼ੇਲ ਨਿਕੋਲਾ ਸ਼ਿਲਰ 59 ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ।ਪੁਲਿਸ ਨੇ ਦੱਸਿਆ ਕਿ 23 ਸਤੰਬਰ ਨੂੰ ਕਰੀਨਜ਼ ‘ਤੇ ਉਨ੍ਹਾਂ ਦੇ ਵੈਸਟਰਨ ਹਾਈਟਸ ਦੇ ਘਰ ‘ਤੇ ਹਮਲਾ ਕੀਤਾ ਗਿਆ ਸੀ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ।23 ਸਤੰਬਰ ਨੂੰ ਵੀ ਸ਼ਿਲਰ ਉਟੂਹਿਨਾ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ।ਜੈਫਰੀਜ਼ ਨੂੰ ਹਰੇਕ ਮੌਤ ਲਈ ਕਤਲ ਦੇ ਦੋਸ਼ ਦੇ ਨਾਲ-ਨਾਲ ਹੋਰ ਦੋਸ਼ਾਂ ਦਾ ਸਾਹਮਣਾ ਕਰਨਾ ਪਏਗਾ ਜਿਸ ਵਿੱਚ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨਾ, ਚੋਰੀ ਅਤੇ ਧੋਖਾਧੜੀ ਸ਼ਾਮਲ ਹੈ।