ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਆਸਟ੍ਰੇਲੀਆਂ ਦੇ ਸਕੂਲ ‘ਚ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਸਕੂਲੀ ਬੱਚੇ ਦੀ ਮੌਤ ਅਤੇ ਚਾਰ ਹੋਰ ਬੱਚਿਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ।ਦੱਸਿਆ ਜਾ ਰਿਹਾ ਹੈ ਕਿ ਇੱਕ 40 ਸਾਲਾ ਔਰਤ ਮੰਗਲਵਾਰ ਨੂੰ ਮੈਲਬੌਰਨ ਦੇ ਪੂਰਬ ਵਿੱਚ ਔਬਰਨ ਸਾਊਥ ਪ੍ਰਾਇਮਰੀ ਸਕੂਲ ਵਿੱਚ ਆਪਣੇ ਬੱਚੇ ਨੂੰ ਸਕੂਲ ਤੋ ਲੈਣ ਜਾ ਜਦੋਂ ਇਹ ਘਟਨਾ ਵਾਪਰੀ ਜਿਵੇਂ ਹੀ ਉਸਨੇ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ, ਕਾਰ ਸਕੂਲ ਦੀ ਵਾੜ ਵਿੱਚੋਂ ਅਤੇ ਇੱਕ ਮੇਜ਼ ਉੱਤੇ ਬੈਠੇ ਬੱਚਿਆਂ ਦੇ ਇੱਕ ਸਮੂਹ ਵਿੱਚ ਜਾ ਟਕਰਾਈ।
ਇਸ ਹਾਦਸੇ ‘ਚ 11 ਸਾਲਾ ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਦੋ 11 ਸਾਲਾ ਲੜਕੀਆਂ, 10 ਸਾਲ ਦੀ ਲੜਕੀ ਅਤੇ 10 ਸਾਲਾ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਤਿੰਨ ਬੱਚਿਆਂ ਨੂੰ ਰਾਇਲ ਚਿਲਡਰਨ ਹਸਪਤਾਲ ਅਤੇ ਦੋ ਨੂੰ ਮੋਨਾਸ਼ ਮੈਡੀਕਲ ਸੈਂਟਰ ਲਿਜਾਇਆ ਗਿਆ। ਹੌਥੋਰਨ ਈਸਟ ਤੋਂ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ, ਕੋਈ ਦੋਸ਼ ਨਹੀਂ ਲਗਾਇਆ ਗਿਆ ਸੀ ਅਤੇ ਅਗਲੀ ਪੁੱਛਗਿੱਛ ਲਈ ਉਸ ਨੂੰ ਰਾਤੋ ਰਾਤ ਰਿਹਾ ਕਰ ਦਿੱਤਾ ਗਿਆ ਸੀ। ਕਾਰ ਵਿਚ ਸਵਾਰ ਔਰਤ ਅਤੇ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ।
Add Comment