Home » ਕੈਨੇਡਾ ‘ਚ ਹਿੰਸਾ ਭੜਕਾਉਣ ਦੇ ਮਾਮਲੇ ਸਬੰਧੀ ਪੁਲਿਸ ਨੇ ਗ੍ਰਿਫ਼ਤਾਰੀ ਵਰੰਟ ਕੀਤੇ ਜਾਰੀ…
Home Page News India World World News

ਕੈਨੇਡਾ ‘ਚ ਹਿੰਸਾ ਭੜਕਾਉਣ ਦੇ ਮਾਮਲੇ ਸਬੰਧੀ ਪੁਲਿਸ ਨੇ ਗ੍ਰਿਫ਼ਤਾਰੀ ਵਰੰਟ ਕੀਤੇ ਜਾਰੀ…

Spread the news

ਬਰੈਂਪਟਨ ਵਿੱਚ 4 ਨਵੰਬਰ ਨੂੰ ਹਿੰਸਾ ਭੜਕਾਉਣ ਦੇ ਦੋਸ਼ਾਂ ਹੇਠ ਅਰਮਾਨ ਗਹਿਲੋਤ ਅਤੇ ਅਰਪਿਤ ਲਈ ਪੀਲ ਪੁਲਿਸ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਦੋਸ਼ਾਂ ਮੁਤਾਬਕ ਅਰਮਾਨ ਸਿੱਖਾਂ ਅਤੇ ਕੈਨੇਡੀਅਨ ਪੁਲਿਸ ਅਧਿਕਾਰੀਆਂ ‘ਤੇ ਪੈਟਰੋਲ ਬੰਬ ਹਮਲੇ ਦੀ ਯੋਜਨਾ ਇੱਕ ਵਟਸਐਪ ਗਰੁੱਪ ਵਿੱਚ ਬਣਾ ਰਿਹਾ ਸੀ। ਅਰਪਿਤ ਉਸ ਗਰੁੱਪ ਦਾ ਐਡਮਿਨ ਸੀ। ਇਹ ਦੋਵਾਂ ਦੀ ਇੱਕ ਵਟਸਐਪ ਗਰੁੱਪ ਦੀ ਚੈਟ ਸਾਹਮਣੇ ਆਈ ਸੀ ਜਿਸ ਵਿੱਚ ਇਹ ਖੁਲਾਸੇ ਹੋਏ ਸਨ। ਇਸਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਖਿਲਾਫ ਪੀਲ ਪੁਲਿਸ ਤੇ ਹੋਰ ਸਬੰਧਤ ਪ੍ਰੋਫੈਸ਼ਨਲ ਅਥਾਰਟੀਆਂ ਵੱਲੋਂ ਜਾਂਚ ਜਾਰੀ ਹੈ, ਇਹ ਵੀ ਦੱਸਣਯੋਗ ਹੈ ਕਿ ਰਣਿੰਦਰ ਲਾਲ ਬੈਨਰਜੀ (ਰੌਨ ਬੈਨਰਜੀ) ਪਹਿਲਾਂ ਹੀ ਹਿੰਸਾ ਫੈਲਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਹੋ ਚੁੱਕਿਆ ਹੈ।