Home » ਕੇਂਦਰ ਨੇ ਸਵੱਛਤਾ ਮੁਹਿੰਮ ’ਚ ਕਬਾੜ ਵੇਚ ਕੇ ਕਮਾਏ 650 ਕਰੋੜ ਰੁਪਏ, ਪੀਐੱਮ ਮੋਦੀ ਨੇ ਦਿੱਤੀ ਵਧਾਈ…
Home Page News India India News

ਕੇਂਦਰ ਨੇ ਸਵੱਛਤਾ ਮੁਹਿੰਮ ’ਚ ਕਬਾੜ ਵੇਚ ਕੇ ਕਮਾਏ 650 ਕਰੋੜ ਰੁਪਏ, ਪੀਐੱਮ ਮੋਦੀ ਨੇ ਦਿੱਤੀ ਵਧਾਈ…

Spread the news

 ਕੇਂਦਰ ਸਰਕਾਰ ਨੇ ਅਕਤੂਬਰ ’ਚ ਚੱਲੀ ਸਵੱਛਤਾ ਮੁਹਿੰਮ ਦੇ ਤਹਿਤ ਨਿਕਲੇ ਕਬਾੜ ਨੂੰ ਵੇਚ ਕੇ 650 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਕੀਤੀ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਬੰਧ ’ਚ ਐਕਸ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਪੁਭਾਵਸ਼ਾਲੀ ਮੈਨੇਜਮੈਂਟ ਤੇ ਤੁਰੰਤ ਕਾਰਵਾਈ ’ਤੇ ਧਿਆਨ ਕੇਂਦਰਿਤ ਕਰ ਕੇ ਸ਼ਾਨਦਾਰ ਸਫਲਤਾ ਹਾਸਲ ਹੋਈ ਹੈ। ਪਿਛਲੇ ਚਾਰ ਸਾਲਾਂ ’ਚ ਮੁਹਿੰਮ ਦੇ ਤਹਿਤ ਕਬਾੜ ਵੇਚ ਕੇ ਕੁੱਲ 2364 ਕਰੋੜ ਰੁਪਏ ਦੀ ਆਮਦਨ ਕੀਤੀ ਹੈ।  ਲੇਬਰ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਤੋਂ ਉਤਸ਼ਾਹਿਤ ਹੋ ਕੇ 2021-24 ਵਿਚਾਲੇ ਚਲਾਈ ਗਈ ਖਾਸ ਮੁਹਿੰਮ ਦੇ ਤਹਿਤ 2364 ਕਰੋੜ ਰੁਪਏ ਦੀ ਆਮਦਨ ਕਬਾੜ ਨੂੰ ਵੇਚ ਕੇ ਹਾਸਲ ਹੋਈ ਹੈ। ਇਸ ਨਾਲ ਅਧਿਕਾਰੀਆਂ ਲਈ ਵੱਧ ਦਫਤਰੀ ਸਪੇਸ ਭਾਵ ਥਾਂ ਖਾਲੀ ਕੀਤੀ ਗਈ ਹੈ ਤੇ ਆਸਾਨੀ ਨਾਲ ਕੰਮ ਕਰਨ ’ਚ ਮਦਦ ਮਿਲੇਗੀ। ਕੇਂਦਰੀ ਲੇਬਰ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਮੁਹਿੰਮ 4.0 ਸਵੱਛਤਾ ਨੂੰ ਰਵਾਇਤੀ ਬਣਾਉਣ ਤੇ ਸਰਕਾਰੀ ਦਫਤਰਾਂ ’ਚ ਲਟਕੇ ਮਾਮਲਿਆਂ ਨੂੰ ਘੱਟ ਕਰਨ ਲਈ ਭਾਰਤ ਦੀ ਸਭ ਤੋਂ ਵੱਡੀ ਮੁਹਿੰਮ ਸੀ। ਸਵੱਛਤਾ ਤੇ ਲਟਕੇ ਮਾਮਲਿਆਂ ਨੂੰ ਘੱਟ ਕਰਨ ਲਈ ਖਾਸ ਮੁਹਿੰਮ 4.0 ’ਚ ਜੋਸ਼ੀਲੇ ਨਜ਼ਰੀਏ ਨੂੰ ਅਪਣਾਇਆ ਗਿਆ। 5.97 ਲੱਖ ਤੋਂ ਵੱਧ  ਸਾਈਟਾਂ ’ਤੇ ਸਵੱਛਤਾ ਮੁਹਿੰਮ ਚਲਾਈ ਗਈ ਸੀ ਤੇ ਇਸਦੇ ਨਤੀਜੇ ਵਜੋਂ ਪ੍ਰਭਾਵਸ਼ਾਲੀ ਦਫਤਰੀ ਵਰਤੋਂ ਦੀ 190 ਲੱਖ ਵਰਗ ਫੁੱਟ ਥਾਂ ਖਾਲੀ ਹੋਈ ਹੈ।