Home » 73 ਸਾਲ ਪੁਰਾਣੀ 2.5 ਕਰੋੜ ਦੀ ਕਾਰ ਬਣੀ ਝਗੜੇ ਦਾ ਕਾਰਨ…
Home Page News India India News

73 ਸਾਲ ਪੁਰਾਣੀ 2.5 ਕਰੋੜ ਦੀ ਕਾਰ ਬਣੀ ਝਗੜੇ ਦਾ ਕਾਰਨ…

Spread the news

 ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਹੁਕਮ ’ਤੇ 1951 ’ਚ ਬੜੌਦਾ ਦੀ ਮਹਾਰਾਣੀ ਲਈ ਖ਼ਰੀਦੀ ਗਈ ਇਕ ਐਂਟੀਕ ਸਿੰਗਲ ਮਾਡਲ ਰਾਲਸ ਰਾਇਸ ਕਾਰ ਇਕ ਨਵੇਂ ਵਿਆਹੇ ਜੋੜੇ ਵਿਚਾਲੇ ਝਗੜੇ ਦਾ ਕਾਰਨ ਬਣ ਗਈ ਹੈ। 73 ਸਾਲ ਪੁਰਾਣੀ ਇਹ ਐਂਟੀਕ ਕਾਰ ਐੱਚਜੇ ਮੁਲੀਨਰ ਐਂਡ ਕੰਪਨੀ ਨੇ ਬਣਾਈ ਸੀ, ਜਿਸਦੀ ਕੀਮਤ ਅੱਜ ਵੀ 2.5 ਕਰੋੜ ਰੁਪਏ ਤੋਂ ਵੱਧ ਹੈ। ਇਸੇ ਕਾਰ ਕਾਰਨ ਹੁਣ ਸ਼ਾਹੀ ਪਰਿਵਾਰ ਦੀ ਇਕ ਧੀ ਦੇ ਵਿਆਹੁਤਾ ਵਿਵਾਦ ਦਾ ਇਹ ਮਾਮਲਾ ਦਾਜ ਤੇ ਸ਼ੋਸ਼ਣ ਵਿਚਾਲੇ ਝੂਲਦਾ ਹੋਇਆ ਸੁਪਰੀਮ ਕੋਰਟ ਪੁੱਜ ਗਿਆ ਹੈ। ਲੜਕੀ ਤੇ ਉਸਦਾ ਪਰਿਵਾਰ ਖੁਦ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਐਡਮਿਰਲ ਤੇ ਕੋਂਕਣ ਦੇ ਸ਼ਾਸਕ ਦਾ ਵੰਸ਼ਜ ਦੱਸਦਾ ਹੈ। ਦੂਜੇ ਪਾਸੇ, ਲੜਕੀ ਦੇ ਪਿਤਾ ਫ਼ੌਜ ’ਚ ਕਰਨਲ ਸਨ ਤੇ ਉਨ੍ਹਾਂ ਦਾ ਪਰਿਵਾਰ ਇੰਦੌਰ ’ਚ ਇਕ ਸਿੱਖਿਆ ਸੰਸਥਾ ਚਲਾਉਂਦਾ ਹੈ। ਇਸ ਜੋੜੇ ਨੇ ਮਾਰਚ 2018 ’ਚ ਗਵਾਲੀਅਰ ’ਚ ਸਗਾਈ ਤੇ ਇਕ ਮਹੀਨੇ ਬਾਅਦ ਰਿਸ਼ੀਕੇਸ਼ ’ਚ ਵਿਆਹ ਕੀਤਾ ਪਰ ਦਾਜ ’ਚ ਕਾਰ ਦੇ ਵਿਵਾਦ ਕਾਰਨ ਸਹੁਰੇ ਵਾਲੇ ਕਦੀ ਵੀ ਦੁਲਹਨ ਨੂੰ ਆਪਣੇ ਇਥੇ ਨਹੀਂ ਲੈ ਗਏ। ਉਥੇ ਹੀ, ਲੜਕੇ ਨੇ ਦੋਸ਼ ਲਾਇਆ ਕਿ ਵਿਆਹ ਦੌਰਾਨ ਲੜਕੀ ਵਾਲਿਆਂ ਨੇ ਵੱਡੀ ਰਕਮ ਦਾ ਹੇਰਫੇਰ ਕੀਤਾ। ਲੜਕੇ ਨੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ। ਫਿਰ ਲੜਕੀ ਨੇ ਲੜਕੇ ਤੇ ਉਸਦੇ ਪਰਿਵਾਰ ਦੇ ਖ਼ਿਲਾਫ਼ ਦਾਜ ਲਈ ਸ਼ੋਸ਼ਣ ਕਰਨ ਦਾ ਮਾਮਲਾ ਦਰਜ ਕਰਵਾਇਆ। ਹਾਲਾਂਕਿ, ਮੱਧ ਪ੍ਰਦੇਸ਼ ਹਾਈ ਕੋਰਟ ਨੇ ਇਸ ਐੱਫਆਈਆਰ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਸੁਪਰੀਮ ਕੋਰਟ ’ਚ ਹੁਕਮ ਨੂੰ ਚੁਣੌਤੀ ਦਿੱਤੀ। ਲਾੜੀ ਨੇ ਦੱਸਿਆ ਕਿ ਲੜਕੇ ਨੂੰ ਰਾਲਸ ਰਾਇਸ ਕਾਰ ਨਾਲ ਇੰਨਾ ਪਿਆਰ ਹੈ ਕਿ ਉਸਨੇ ਤੇ ਉਸਦੇ ਮਾਤਾ ਪਿਤਾ ਨੇ ਦਾਜ ’ਚ ਮੁੰਬਈ ’ਚ ਇਕ ਫਲੈਟ ਨਾਲ ਇਹ ਕਾਰ ਵੀ ਮੰਗੀ ਸੀ। ਸੀਨੀਅਰ ਵਕੀਲ ਵਿਭਾ ਦੱਤਾ ਮਖੀਜਾ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੂਰਿਆਕਾਂਤ ਤੇ ਜਸਟਿਸ ਉਜਵਲ ਭੁਈਆਂ ਦੀ ਬੈਂਚ ਨੂੰ ਦੱਸਿਆ ਕਿ ਮਹਿਲਾ ਔਖੇ ਹਾਲਾਤ ’ਚ ਫਸ ਗਈ ਹੈ ਕਿਉਂਕਿ ਉਸਦੇ ਪੁਰਾਣੇ ਸ਼ਾਹੀ ਭਾਈਚਾਰੇ ’ਚ ਦੁਬਾਰਾ ਵਿਆਹ ਦੀ ਕੋਈ ਰਵਾਇਤ ਨਹੀਂ ਹੈ। ਅਦਾਲਤ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਵੀ ਅਜਿਹੀ ਕੋਈ ਰਵਾਇਤ ਨਹੀਂ ਹੈ। ਉਥੇ ਹੀ, ਬੈਂਚ ਨੇ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਆਰ. ਬਸੰਤ ਨੂੰ ਦੋਵਾਂ ਪੱਖਾਂ ਵਿਚਾਲੇ ਸਮਝੌਤਾ ਕਰਨ ਲਈ ਵਿਚੋਲੀਆ ਨਿਯੁਕਤ ਕੀਤਾ ਹੈ।