Home » ਕੈਨੇਡਾ ‘ਚ ਦੋ ਭਾਰਤੀ ਚੋਰੀ ਦੀਆਂ ਗੱਡੀਆਂ ਨਾਲ ਗ੍ਰਿਫ਼ਤਾਰ…
Home Page News • India • India News • World • World News

ਕੈਨੇਡਾ ‘ਚ ਦੋ ਭਾਰਤੀ ਚੋਰੀ ਦੀਆਂ ਗੱਡੀਆਂ ਨਾਲ ਗ੍ਰਿਫ਼ਤਾਰ…

Spread the news


ਕੈਨੇਡਾ ਦੀ ਪੀਲ ਰੀਜ਼ਨਲ ਪੁਲਿਸ ਵੱਲੋਂ ਚੋਰੀ ਕੀਤੀ ਹੋਈ ਗੱਡੀ ਨਾਲ ਦੋ ਜਣਿਆਂ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ ਜਿੰਨਾ ਦੀ ਪੇਸ਼ੀ ਆਉਣ ਵਾਲੇ ਦਿਨਾਂ ਦੌਰਾਨ ਬਰੈਂਪਟਨ ਦੀ ਕਚਹਿਰੀ ਵਿਖੇ ਪਵੇਗੀ। ਦੋਵੇਂ ਕਥਿਤ ਮੁਲਜ਼ਮ ਚੋਰੀ ਕੀਤੀ ਗੱਡੀ ਵਿੱਚ ਬੈਠੇ ਫ਼ੜੇ ਗਏ ਹਨ। ਪੁਲਿਸ ਵੱਲੋਂ ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆਂ ਦੀ ਪਛਾਣ ਭਵਨਜੀਤ ਸਿੰਘ (23) ਅਤੇ ਗੁਰਦੀਪ ਸਿੰਘ (28) ਵਜੋਂ ਕੀਤੀ ਗਈ ਹੈ।