ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਸ਼ਹਿਰ ਵਿੱਚ ਇੱਕ ਸੁਪਰਮਾਰਕੀਟ ਵਿੱਚ ਸਮਾਨ ਚੋਰੀ ਕਰ ਜਾ ਰਹੀ ਔਰਤ ਨੂੰ ਸੁਰੱਖਿਆ ਗਾਰਡ ਵੱਲੋਂ ਰੋਕੇ ਜਾਣ ‘ਤੇ ਔਰਤ ਵਲੋਂ ਗਾਰਡ ਤੇ ਕੱਚ ਦੀ ਟੁੱਟੀ ਬੋਤਲ ਨਾਲ ਕਥਿਤ ਤੌਰ ‘ਤੇ ਹਮਲਾ ਕੀਤੇ ਜਾਣ ਦੀ ਖ਼ਬਰ ਹੈ।ਪੁਲਿਸ ਨੂੰ ਹਮਲੇ ਦੀ ਸੂਚਨਾ ਬੀਤੇ ਕੱਲ੍ਹ ਵੀਰਵਾਰ ਦੁਪਹਿਰ 12.30 ਵਜੇ ਵੂਲਵਰਥ ਮਿਲੀ ਸੀ।ਪੁਲਿਸ ਨੇ ਮੌਕੇ ‘ਤੇ ਪਹੁੰਚ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਦੌਰਾਨ ਔਰਤ ਨੇ ਇੱਕ ਅਧਿਕਾਰੀ ‘ਤੇ ਥੁੱਕਿਆ ਅਤੇ ਦੂਜੇ ਅਧਿਕਾਰੀ ਨੂੰ ਲੱਤ ਮਾਰ ਦਿੱਤੀ।
ਗ੍ਰਿਫ਼ਤਾਰ ਕੀਤੀ ਗਈ ਔਰਤ ਤੇ ਚੋਰੀ, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਅਤੇ ਪੁਲਿਸ ‘ਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ।ਪੁਲਿਸ ਨੇ ਕਿਹਾ ਕਿ ਹੋਰ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਗਿਆ ਕਿਉਂਕਿ ਪੁੱਛਗਿੱਛ ਜਾਰੀ ਹੈ।
ਚੋਰੀ ਕਰ ਰਹੀ ਔਰਤ ਨੂੰ ਰੋਕੇ ਜਾਣ ‘ਤੇ ਔਰਤ ਨੇ ਸੁਰੱਖਿਆ ਗਾਰਡ ‘ਤੇ ਕੀਤਾ ਕੱਚ ਦੀ ਬੋਤਲ ਨਾਲ ਹ ਮ ਲਾ….
