Home » ‘ਜੇਕਰ ਮੇਰੇ ਸਹੁੰ ਚੁੱਕਣ ਤੋਂ ਪਹਿਲਾਂ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ , ਮੱਧ ਪੂਰਬ ਵਿੱਚ ਟਰੰਪ ਨੇ ਤਬਾਹੀ ਦੀ ਦਿੱਤੀ ਧਮਕੀ…
Home Page News India World World News

‘ਜੇਕਰ ਮੇਰੇ ਸਹੁੰ ਚੁੱਕਣ ਤੋਂ ਪਹਿਲਾਂ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ , ਮੱਧ ਪੂਰਬ ਵਿੱਚ ਟਰੰਪ ਨੇ ਤਬਾਹੀ ਦੀ ਦਿੱਤੀ ਧਮਕੀ…

Spread the news

ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਗਾਜ਼ਾ ਪੱਟੀ ਵਿੱਚ ਬੰਧਕ ਬਣਾਏ ਗਏ ਇਜ਼ਰਾਈਲੀਆਂ ਨੂੰ 20 ਜਨਵਰੀ ਨੂੰ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਰਿਹਾਅ ਨਾ ਕੀਤਾ ਗਿਆ ਤਾਂ ਉਹ ਮੱਧ ਪੂਰਬ ਵਿੱਚ ਤਬਾਹੀ ਮਚਾ ਦੇਣਗੇ। ਇਜ਼ਰਾਇਲੀ ਅੰਕੜਿਆਂ ਦੇ ਮੁਤਾਬਕ ਹਮਾਸ ਦੇ ਅੱਤਵਾਦੀਆਂ ਨੇ ਪਿਛਲੇ ਸਾਲ ਇਜ਼ਰਾਈਲ ‘ਤੇ ਹਮਲਿਆਂ ਦੌਰਾਨ ਇਜ਼ਰਾਇਲੀ-ਅਮਰੀਕੀ ਨਾਗਰਿਕਾਂ ਸਮੇਤ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਗਾਜ਼ਾ ਵਿੱਚ ਅਜੇ ਵੀ 101 ਵਿਦੇਸ਼ੀ ਅਤੇ ਇਜ਼ਰਾਈਲੀ ਬੰਧਕਾਂ ਵਿੱਚੋਂ ਅੱਧੇ ਲੋਕਾਂ ਦਾ  ਜ਼ਿੰਦਾ ਹੋਣ ਦਾ ਅੰਦਾਜ਼ਾ ਹੈ।ਟਰੰਪ ਨੇ ਆਪਣੇ ਬਿਆਨ ‘ਚ ਕਿਹਾ, ‘ਜੇਕਰ 20 ਜਨਵਰੀ 2025 ਤੱਕ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਮੱਧ ਪੂਰਬ ‘ਚ ਤਬਾਹੀ ਮਚ ਜਾਵੇਗੀ। ਮਨੁੱਖਤਾ ਵਿਰੁੱਧ ਇਨ੍ਹਾਂ ਅੱਤਿਆਚਾਰਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, ”ਜਿਨ੍ਹਾਂ ਨੇ ਅਜਿਹਾ ਕੀਤਾ ਉਨ੍ਹਾਂ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਸਜ਼ਾ ਦਿੱਤੀ ਜਾਵੇਗੀ। ਟਰੰਪ ਨੇ ਕਿਹਾ ਕਿ ਜੇਕਰ ਸਹੀ ਸਮੇਂ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਅਮਰੀਕਾ ਅਜਿਹੀ ਸਜ਼ਾ ਦੇਵੇਗਾ ਜੋ ਅੱਜ ਤੱਕ ਕਿਸੇ ਨੂੰ  ਵੀ ਨਹੀਂ ਮਿਲੀ ਹੋਵੇਗੀ।