Home » ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਮੇਸ਼ਾ ਲਈ ਦੇਸ਼ ਨਿਕਾਲੇ ਦੇ ਨਾਲ ਇੱਥੇ ਬੱਚਿਆਂ ਦੇ ਜਨਮ ਸਮੇਂ ਅਮਰੀਕੀ ਨਾਗਰਿਕਤਾ ਦਾ ਅਧਿਕਾਰ ਵੀ ਖਤਮ ਕਰਾਂਗਾ: ਟਰੰਪ…
Home Page News India World World News

ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਮੇਸ਼ਾ ਲਈ ਦੇਸ਼ ਨਿਕਾਲੇ ਦੇ ਨਾਲ ਇੱਥੇ ਬੱਚਿਆਂ ਦੇ ਜਨਮ ਸਮੇਂ ਅਮਰੀਕੀ ਨਾਗਰਿਕਤਾ ਦਾ ਅਧਿਕਾਰ ਵੀ ਖਤਮ ਕਰਾਂਗਾ: ਟਰੰਪ…

Spread the news

 ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੇ ਏਜੰਡੇ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਇਕ ਵਾਰ ਫਿਰ ਅਮਰੀਕਾ ਵਿੱਚ  ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਆਪਣੀ ਯੋਜਨਾ ਨੂੰ ਫਿਰ ਦੁਹਰਾਇਆ। ਉਨ੍ਹਾਂ ਡਰੀਮਰ ਪ੍ਰਵਾਸੀਆਂ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਗੱਲ ਵੀ ਕਹੀ ਹੈ।ਤੁਹਾਨੂੰ ਦੱਸ ਦੇਈਏ ਕਿ ਡਰੀਮਰਸ ਇਮੀਗ੍ਰੈਂਟਸ ਉਹ ਪ੍ਰਵਾਸੀ ਹਨ ਜੋ ਬੱਚਿਆਂ ਦੇ ਰੂਪ ਵਿੱਚ ਅਮਰੀਕਾ ਆਏ ਸਨ ਅਤੇ ਉਨ੍ਹਾਂ ਕੋਲ ਕੋਈ ਦਸਤਾਵੇਜ਼ ਵੀ ਨਹੀਂ ਹਨ।ਐਨ.ਬੀ. ਸੀ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਟਰੰਪ ਨੇ ਕਿਹਾ ਕਿ ਅਹੁਦੇ ‘ਤੇ ਆਪਣੇ ਪਹਿਲੇ ਦਿਨ ਉਹ ਜਨਮ ਸਮੇਂ ਅਮਰੀਕੀ ਨਾਗਰਿਕਤਾ ਦੇ ਅਧਿਕਾਰ ਨੂੰ ਹਟਾ ਦੇਣਗੇ। ਅਮਰੀਕੀ ਸੰਵਿਧਾਨ ਦੇ 14ਵੇਂ ਸੰਸ਼ੋਧਨ ਦੇ ਅਨੁਸਾਰ, ਅਮਰੀਕਾ ਵਿੱਚ ਜਨਮ ਲੈਣ ਵਾਲਾ ਕੋਈ ਵੀ ਬੱਚਾ ਜਨਮ ਦੇ ਸਮੇਂ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਦਾ ਹੈ। ਭਾਵੇਂ ਉਸਦੇ ਮਾਤਾ-ਪਿਤਾ ਕੋਲ ਕਿਸੇ ਵੀ ਦੇਸ਼ ਦੀ ਨਾਗਰਿਕਤਾ ਹੋਵੇ।ਹਾਲਾਂਕਿ ਟਰੰਪ ਦੇ ਫੈਸਲੇ ਨੂੰ ਕਾਨੂੰਨੀ ਅੜਚਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਨਾਟੋ ਛੱਡਣ ‘ਤੇ ਵਿਚਾਰ ਕਰਨ ਦੇ ਬਾਰੇ ਵੀ ਇੰਟਰਵਿਊ ਦੌਰਾਨ ਕਿਹਾ ਕਿ ਉਹ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਤੋਂ ਪਿੱਛੇ ਹਟਣ ‘ਤੇ ਗੰਭੀਰਤਾ ਨਾਲ ਵਿਚਾਰ ਕਰਨਗੇ। ਉਹਨਾ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਗਰਭਪਾਤ ਦੀਆਂ ਗੋਲੀਆਂ ‘ਤੇ ਪਾਬੰਦੀ ਨਹੀਂ ਲਗਾਉਣਗੇ।ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਫੈਡਰਲ ਰਿਜ਼ਰਵ (ਸੈਂਟਰਲ ਬੈਂਕ) ਦੇ ਚੇਅਰਮੈਨ ਜੇਰੋਮ ਪਾਵੇਲ ਨੂੰ ਰਾਸ਼ਟਰਪਤੀ ਬਣਨ ਤੋਂ ਬਾਅਦ ਅਹੁਦਾ ਛੱਡਣ ਲਈ ਕਹਿਣ ਦੀ ਕੋਈ ਵੀ ਯੋਜਨਾ ਨਹੀਂ ਹੈ।ਉਹਨਾਂ ਰਾਸ਼ਟਰਪਤੀ ਬਣਦੇ ਹੀ ਕੈਪੀਟਲ ਹਿੱਲ ਮਾਮਲੇ ਦੇ ਦੋਸ਼ੀਆਂ ਨੂੰ ਮੁਆਫ਼ ਕਰਨ ਲਈ ਵੀ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ।ਦੱਸਣਯੋਗ  ਹੈ ਕਿ ਟਰੰਪ ਦੇ 2020 ਦੀਆਂ ਰਾਸ਼ਟਰਪਤੀ ਚੋਣਾਂ ਹਾਰਨ ਤੋਂ ਬਾਅਦ, 6 ਜਨਵਰੀ, 2021 ਨੂੰ, ਉਨ੍ਹਾਂ ਦੇ ਕੁਝ ਸਮਰਥਕ ਕੈਪੀਟਲ ਹਿੱਲ (ਯੂਐਸ ਪਾਰਲੀਮੈਂਟ) ਵਿੱਚ ਦਾਖਲ ਹੋਏ ਸਨ ਅਤੇ ਲੁੱਟਮਾਰ ਕੀਤੀ ਸੀ।ਅਤੇ ਸੰਨ 2021 ਵਿੱਚ, ਟਰੰਪ ਸਮਰਥਕਾਂ ਨੇ ਯੂਐਸ ਕੈਪੀਟਲ ਹਿੱਲ ਉੱਤੇ ਯੂਐਸ ਕੈਪੀਟਲ ਬਿਲਡਿੰਗ ਵਿੱਚ ਪ੍ਰਦਰਸ਼ਨ ਵੀ  ਕੀਤਾ। ਇਨ੍ਹਾਂ ਲੋਕਾਂ ਨੇ ਚੋਣ ਨਤੀਜੇ ਰੱਦ ਕਰਨ ਦੀ ਮੰਗ ਕੀਤੀ ਸੀ।ਟਰੰਪ ਦਾ ਫੈਸਲਾ ਕਾਨੂੰਨੀ ਮੁਸੀਬਤ ਵਿੱਚ ਫਸ ਸਕਦਾ ਹੈ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦੀਆਂ ਕਈ ਯੋਜਨਾਵਾਂ ਨੂੰ ਅਦਾਲਤ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਨਾਟੋ ਤੋਂ ਹਟਣ ਦੀ ਉਸ ਦੀ ਯੋਜਨਾ ਅਮਰੀਕੀ ਕੈਂਪ ਦੇ ਦੇਸ਼ਾਂ ਵਿਚ ਬੇਚੈਨੀ ਪੈਦਾ ਕਰ ਸਕਦੀ ਹੈ।