ਪਿਛਲੇ ਮਹੀਨੇ ਸੈਕਟਰ 26 ਦੇ ਦੋ ਕਲੱਬਾਂ ’ਚ ਬੰਬ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਦਾ ਮਾਸਟਰ ਮਾਈਂਡ ਅਮਰੀਕਾ ਬੈਠਾ ਗੈਂਗਸਟਰ ਰਣਦੀਪ ਮਲਿਕ ਹੈ। ਉਸ ਨੇ ਦੋ ਨੌਜਵਾਨਾਂ ਵਿਨੈ ਅਤੇ ਅਜੀਤ ਨੂੰ ਇਸ ਕੰਮ ਲਈ ਭੇਜਿਆ ਸੀ। ਇਸ ਮਾਮਲੇ ’ਚ ਚੰਡੀਗੜ੍ਹ ਪੁਲਿਸ ਨੂੰ ਕਈ ਅਹਿਮ ਸਬੂਤ ਮਿਲੇ ਹਨ। ਇਨ੍ਹਾਂ ’ਚ ਰਣਦੀਪ ਮਲਿਕ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ’ਚ ਹੋਈ ਚੈਟਿੰਗ ਸ਼ਾਮਲ ਹੈ। ਇਸ ਚੈਟਿੰਗ ’ਚ ਗੋਲਡੀ ਬਰਾੜ ਦਾ ਨਾਂ ਸਾਹਮਣੇ ਆ ਰਿਹਾ ਹੈ ਜਿਸ ਤੋਂ ਸਾਫ਼ ਹੈ ਕਿ ਇਸ ਵਾਰਦਾਤ ਦੇ ਪਿੱਛੇ ਕੈਨੇਡਾ ਬੈਠੇ ਅੱਤਵਾਦੀ ਗੋਲਡੀ ਰਾੜ ਅਤੇ ਲਾਰੈਂਸ ਗੈਂਗ ਦਾ ਹੀ ਹੱਥ ਹੈ।ਸੂਤਰਾਂ ਅਨੁਸਾਰ ਰਣਦੀਪ ਨੇ ਜਿਨ੍ਹਾਂ ਲੜਕਿਆਂ ਨੂੰ ਇਸ ਕੰਮ ਲਈ ਭੇਜਿਆ ਸੀ, ਉਹ ਉਨ੍ਹਾਂ ਨੂੰ ਚੈਟਿੰਗ ’ਚ ਕਹਿ ਰਿਹਾ ਸੀ ਕਿ ਗੋਲਡੀ ਭਰਾ ਦੀ ਓਕੇ ਹੋਣ ਤੋਂ ਬਾਅਦ ਹੀ ਕੰਮ ਕਰਨਾ ਹੈ। ਉਥੇ ਪੁਲਿਸ ਮੁਤਾਬਕ ਰਣਦੀਪ ਮਲਿਕ ਕਾਫੀ ਸਮੇਂ ਤੋਂ ਲਾਰੈਂਸ ਗੈਂਗ ਦੇ ਵੀ ਸੰਪਰਕ ’ਚ ਸੀ। ਰਣਦੀਪ ਪਿਛਲੇ ਨੌਂ ਸਾਲਾਂ ਤੋਂ ਅਮਰੀਕਾ ’ਚ ਹੈ ਅਤੇ ਉਹ ਉਥੇ ਟਰਾਂਸਪੋਰਟ ਦਾ ਧੰਦਾ ਕਾਰੋਬਾਰ ਕਰਦਾ ਹੈ।
3 ਦਿਨ ਬਾਅਦ ਹੀ ਫੜੇ ਗਏ ਸਨ ਹਮਲਾਵਰ
26 ਨਵੰਬਰ ਸਵੇਰੇ ਸੈਕਟਰ 26 ਦੇ ਇਨ੍ਹਾਂ ਕਲੱਬਾਂ ਦੇ ਬਾਹਰ ਬੰਬ ਧਮਾਕੇ ਹੋਏ ਸਨ। ਇਸ ਤੋਂ ਤਿੰਨ ਦਿਨ ਬਾਅਦ ਦੋ ਮੁਲਜ਼ਮ ਫੜੇ ਗਏ ਸਨ।ਚੰਡੀਗੜ੍ਹ ਅਤੇ ਹਿਸਾਰ ਐੱਸਟੀਐੱਫ ਦੇ ਜਾਇੰਟ ਆਪਰੇਸ਼ਨ ’ਚ ਵਿਨੈ ਅਤੇ ਅਜੀਤ ਨੂੰ ਫੜਿਆ ਗਿਆ ਸੀ।ਇਸ ਦੌਰਾਨ ਪੁਲਿਸ ਦੀ ਇਨ੍ਹਾਂ ਹਮਲਾਵਰਾਂ ਨਾਲ ਮੁਕਾਬਲਾ ਵੀ ਹੋਇਆ ਅਤੇ ਦੋਵਾਂ ਮੁਲਜ਼ਾਮਾਂ ਦੇ ਪੈਰਾਂ ’ਤੇ ਗੋਲੀਆਂ ਲੱਗੀਆਂ ਸਨ। ਦੋਵਾਂ ਨੂੰ ਚੰਡੀਗੜ੍ਹ ਪੁਲਿਸ ਸ਼ੁੱਕਰਵਾਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਸ਼ਹਿਰ ਲਿਆਈ ਸੀ ਅਤੇ ਜ਼ਿਲ੍ਹਾ ਅਦਾਲਤ ’ਚ ਪੇਸ਼ਕਰ ਕੇ ਛੇ ਦਿਨ ਦਾ ਰਿਮਾਂਡ ਲਿਆ ਗਿਆ ਸੀ।
Add Comment