ਮਾਂ ਬਾਪ ਦੇ ਲਈ ਉਡਾਨਾ ਦਾ ਸੁਪਨਾ ਲੈ ਕੇ ਕੈਨੇਡਾ ਗਈ 21 ਸਾਲਾ ਲੜਕੀ ਸੰਗਮ ਵਾਸੀ ਔੜ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਸੁਣਦਿਆਂ ਮਾਪਿਆਂ ਦੇ ਪੈਰੋਂ ਹੇਠਾਂ ਜ਼ਮੀਨ ਨਿਕਲ ਗਈ ਹੈ। ਸੰਗਮ ਦੀ ਮੌਤ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਢਹਿ ਗਿਆ ਹੈ। ਸੰਗਮ ਦਾ ਉਸ ਦੇ ਪਿੰਡ ਔੜ ਦੇ ਸ਼ਮਸਾਨਘਾਟ ‘ਚ ਅੰਤਿਮ ਸੰਸਕਾਰ ਕੀਤਾ ਗਿਆ। ਸੰਗਮ ਦੇ ਚਾਚਾ ਮਿਸ਼ਨਰੀ ਗਾਇਕ ਐੱਸਐੱਸ ਅਜਾਦ ਨੇ ਦੱਸਿਆ ਕਿ ਸੰਗਮ ਇਕ ਸਾਲ ਪਹਿਲਾ ਕੈਨੇਡਾ ਪੜ੍ਹਨ ਲਈ ਗਈ ਸੀ। ਜਿਥੇ ਉਸ ਦੀ ਸੜਕ ਹਾਦਸੇ ਚ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਉਨ੍ਹਾ ਦੇ ਭਰਾ ਦੇਵੀ ਦਿਆਲ ਨੇ ਬਹੁਤ ਮਿਹਨਤ ਕਰਕੇ ਬੇਟੀ ਸੰਗਮ ਨੂੰ ਪੜ੍ਹਣ ਲਈ ਕੈਨੇਡਾ ਭੇਜਿਆ ਸੀ। ਪਰ ਰੱਬ ਨੂੰ ਕੁਝ ਹੋਰ ਹੀ ਮੰਜੂਰ ਸੀ। ਉਨ੍ਹਾਂ ਦੱਸਿਆ ਕਿ ਪਹਿਲਾ ਸੜਕ ਹਾਦਸੇ ‘ਚ ਜਖਮੀ ਹੋਣ ਦੀ ਖਬਰ ਉਨ੍ਹਾਂ ਨੂੰ ਝੂਠੀ ਲਗਦੀ ਸੀ ਪਰ ਜਦੋਂ ਹੋਰਨਾਂ ਬੱਚਿਆਂ ਤੋਂ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਸੱਚਾਈ ਪਤਾ ਲੱਗੀ। ਉਨ੍ਹਾਂ ਦੱਸਿਆ ਕਿ ਅੱਜ ਦੋ ਹਫਤੇ ਬਾਅਦ ਸੰਗਮ ਦੀ ਲਾਸ਼ ਪਿੰਡ ਪਹੁੰਚੀ। ਜਿਸ ਉਪਰੰਤ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ‘ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਸਮੇਤ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
Add Comment