Home » ਬੀਬੀ ਜਗੀਰ ਕੌਰ ਨੇ ਮਹਿਲਾ ਕਮਿਸ਼ਨ ਦਾ ਕੀਤਾ ਧੰਨਵਾਦ ਅਤੇ ਨਾਲ ਹੀ ਕਿਹਾ ਕਿ ਹੁਣ….
Home Page News India India News

ਬੀਬੀ ਜਗੀਰ ਕੌਰ ਨੇ ਮਹਿਲਾ ਕਮਿਸ਼ਨ ਦਾ ਕੀਤਾ ਧੰਨਵਾਦ ਅਤੇ ਨਾਲ ਹੀ ਕਿਹਾ ਕਿ ਹੁਣ….

Spread the news

ਮੈਂ ਮਹਿਲਾ ਕਮਿਸ਼ਨ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਕਹਿਣ ਤੋਂ ਬਗੈਰ ਆਪਣੇ ਆਪ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਐਕਸ਼ਨ ਲੈ ਕੇ ਆਪਣੀ ਡਿਊਟੀ ਪੂਰੀ ਕੀਤੀ, ਤੇ ਨਾਲ ਹੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਸ ਰੱਖਦੀ ਹਾਂ ਕਿ ਮੈਨੂੰ ਉਥੋਂ ਇਨਸਾਫ ਮਿਲੇਗਾ। ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖੀ। ਉਨਾਂ ਕਿਹਾ ਕਮਿਸ਼ਨ ਨੇ ਆਪਣਾ ਫ਼ਰਜ਼ ਨਿਭਾਇਆ। ਉਹ ਔਰਤਾਂ ਦੀ ਇੱਜ਼ਤ ਆਬਰੂ ਨੂੰ ਸੁਰੱਖਿਅਤ ਕਰਨ ਵਾਸਤੇ ਹੀ ਬੈਠੇ ਹਨ। ਮੈਂ ਸ੍ਰੀ ਅਕਾਲ ਸਾਹਿਬ ਵੱਲ ਦੇਖ ਰਹੀ ਹਾਂ ਕਿਉਂਕਿ ਧਾਮੀ ਉੱਥੇ ਇਹ ਲਿਖ ਕੇ ਦੇ ਕੇ ਆਏ ਹਨ ਕਿ ਮੈਂ ਮੰਨ ਕੇ ਆਇਆਂ ਕਿ ਮੈਂ ਗਾਲ੍ਹਾਂ ਕੱਢੀਆਂ ਹਨ।ਬੀਬੀ ਜਗੀਰ ਕੌਰ ਨੇ ਕਿਹਾ, ਜਿਸ ਔਰਤ ਨੂੰ ਗੁਰੂ ਨਾਨਕ ਸਾਹਿਬ ਨੇ ਜਗਤ ਦੀ ਜਣਨੀ ਕਿਹਾ। ਉਹਦੇ ਪ੍ਰਤੀ ਇੰਨੀ ਘਟੀਆ ਸੋਚ ਹੈ ਤੇ ਮੈਂ ਸਮਝਦੀ ਆਂ ਕਿ ਅੱਜ ਕੌਮ ਨੂੰ ਸੋਚਣਾ ਪਏਗਾ, ਜਿਨ੍ਹਾਂ ਨੇ ਧਾਮੀ ਨੂੰ ਉੱਥੇ ਉਸ ਕੁਰਸੀ ’ਤੇ ਬਿਠਾਇਆ। ਅੱਜ ਕੌਮ ਸ਼ਰਮਸਾਰ ਹੋ ਰਹੀ ਹੈ ਤੇ ਉਹ ਮਹਾਨ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਦੁਨੀਆ ਭਰ ਦੇ ਵਿੱਚ ਅਸੀਂ ਸਨਮਾਨ ਦੇ ਨਾਲ ਜਾਣਦੇ ਹਾਂ ਤੇ ਉਸ ਕੁਰਸੀ ’ਤੇ ਉਸ ਪਦਵੀ ’ਤੇ ਬੈਠਾ ਇਨਸਾਨ ਜਿਹੜਾ ਇੰਨੀ ਘਟੀਆ ਸੋਚ ਜੇ ਇੱਕ ਔਰਤ ਪ੍ਰਤੀ ਹੋ ਸਕਦੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਕਿਵੇਂ ਪ੍ਰਚਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਮੇਰਾ ਤਾਂ ਇਹੋ ਕਹਿਣਾ ਸੀ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਉਹ ਇੰਨ-ਬਿੰਨ ਲਾਗੂ ਹੋਣਾ ਚਾਹੀਦਾ ਹੈ।