ਬੀਤੇਂ ਦਿਨ ਇੱਕ ਅਮਰੀਕੀ ਅੰਡਰਕਵਰ ਅਧਿਕਾਰੀ ਨੇ ਇੱਕ ਭਾਰਤੀ ਨਾਗਰਿਕ ਨੂੰ ਇੱਕ ਨਾਬਾਲਗ ਨਾਲ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਅੰਡਰਕਵਰ ਏਜੰਟ ਨੇ ਇੱਕ ਐਨਆਰਆਈ ਵਿਅਕਤੀ ਦੇ ਖਿਲਾਫ ਅਪਰਾਧਕ ਸਬੂਤ ਇਕੱਠੇ ਕਰਨ ਲਈ ਆਨਲਾਈਨ ਇੱਕ 13 ਸਾਲ ਦੀ ਲੜਕੀ ਦੇ ਰੂਪ ਆਪਣੇ ਆਪ ਨੂੰ ਪੇਸ਼ ਕੀਤਾ। 24 ਸਾਲਾਂ ਗੁਜਰਾਤੀ ਭਾਰਤੀ ਕੀਰਤਨ ਪਟੇਲ ਜਿਸ ਨਾਲ ਗੱਲਬਾਤ ਕਰਦਾ ਸੀ। ਅਸਲ ਵਿੱਚ ਉਹ ਅੰਡਰਕਵਰ ਏਜੰਟ ਸੀ। ਜਿਸ ਨੇ ਉਸ ਨੂੰ ਜਾਲ ਵਿੱਚ ਫਸਾ ਕੇ ਸਰੀਰਕ ਸਬੰਧ ਬਣਾਉਣ ਲਈ ਕੀਰਤਨ ਪਟੇਲ ਨੂੰ ਲਾਲਚ ਦਿੱਤਾ। ਅਤੇ ਫਲੋਰੀਡਾ ਦਾ ਗੁਜਰਾਤੀ ਨੋਜਵਾਨ ਉਸ ਦੇ ਜਾਲ ਵਿੱਚ ਫਸ ਗਿਆ। ਅਮਰੀਕਾ ਦੇ ਸੂਬੇ ਫਲੋਰਿਡਾ ਵਿੱਚ ਅਮਰੀਕੀ ਅਟਾਰਨੀ ਦੇ ਦਫ਼ਤਰ ਅਨੁਸਾਰ ਕੀਰਤਨ ਪਟੇਲ, 24, ਸਾਲਾਂ ਨੇ ਇੱਕ ਨਾਬਾਲਗ ਨੂੰ ਆਪਣੇ ਨਾਲ ਜਿਨਸੀ ਸਬੰਧ ਬਣਾਉਣ ਲਈ ਭਰਮਾਉਣ ਦੀ ਕੋਸ਼ਿਸ਼ ਕਰਨ ਲਈ ਆਪਣੇ ਆਪ ਨੂੰ ਦੋਸ਼ੀ ਵੀ ਮੰਨਿਆ ਹੈ। ਭਾਰਤੀ ਮੂਲ ਦੇ ਵਿਅਕਤੀ ਨੂੰ ਹੁਣ ਘੱਟੋ-ਘੱਟ 10 ਸਾਲ ਦੀ ਸਜ਼ਾ ਹੋ ਸਕਦੀ ਹੈ।ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ (ਐਚਐਸਆਈ) ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਇੱਕ ਏਜੰਟ ਨੇ ਆਨਲਾਈਨ ਆਪਣੇ ਆਪ ਨੂੰ ਨਾਬਾਲਗ ਵਜੋਂ ਪੇਸ਼ ਕੀਤਾ ਅਤੇ ਕੀਰਤਨ ਪਟੇਲ ਨੇ ਲੰਘੀ ਮਈ ਵਿੱਚ ਉਨ੍ਹਾਂ ਨਾਲ ਜਿਨਸੀ ਤੌਰ ‘ਤੇ ਸਪਸ਼ਟ ਚੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੋਮਲੈਂਡ ਸਿਕਿੳਰਿਟੀ ਇਨਵੈਸਟੀਗੇਸ਼ਨਜ ਨੇ ਫਲੋਰੀਡਾ ਪਹੁੰਚ ਕੇ ਆਖਰਕਾਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਮਰੀਕਾ ‘ਚ ਗੁਜਰਾਤੀ ਮੂਲ ਦਾ ਨੌਜਵਾਨ ਨਾਬਾਲਗ ਲੜਕੀ ਨਾਲ ਜਿਨਸੀ ਸਬੰਧ ਬਣਾਉਣ ਦੇ ਮਾਮਲੇ ਸਬੰਧੀ ਗ੍ਰਿਫਤਾਰ…
December 22, 2024
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












