ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਕੁਵੈਤ ਦੌਰੇ ਦੇ ਦੂਜੇ ਦਿਨ ਸਰਵਉੱਚ ਸਨਮਾਨ ‘ਆਰਡਰ ਆਫ਼ ਮੁਬਾਰਕ ਅਲ ਕਬੀਰ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਹ ਸਨਮਾਨ ਕੁਵੈਤ ਦੇ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਤੋਂ ਪ੍ਰਾਪਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਆਰਡਰ ਆਫ ਮੁਬਾਰਕ ਅਲ ਕਬੀਰ ਕੁਵੈਤ ਦਾ ਨਾਈਟਹੁੱਡ ਸਨਮਾਨ ਹੈ।ਇਹ ਸਨਮਾਨ ਦੇਸ਼ ਦੇ ਮੁਖੀਆਂ ਅਤੇ ਵਿਦੇਸ਼ੀ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਨੂੰ ਦੋਸਤੀ ਦੇ ਪ੍ਰਤੀਕ ਵਜੋਂ ਦਿੱਤਾ ਜਾਂਦਾ ਹੈ। ਪੀਐਮ ਮੋਦੀ ਤੋਂ ਪਹਿਲਾਂ ਇਹ ਸਨਮਾਨ ਬਿਲ ਕਲਿੰਟਨ, ਪ੍ਰਿੰਸ ਚਾਰਲਸ ਅਤੇ ਜਾਰਜ ਬੁਸ਼ ਵਰਗੀਆਂ ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ।
ਕੁਵੈਤ ਦੀ ਸਰਕਾਰੀ ਸਮਾਚਾਰ ਏਜੰਸੀ ਕੁਨਾ ਮੁਤਾਬਕ ਇਹ ਐਵਾਰਡ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਹਾਂ ਦੇਸ਼ਾਂ ਵਿਚਾਲੇ ਚੰਗੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਦੇਸ਼ ਦੁਆਰਾ ਪੀਐਮ ਮੋਦੀ ਨੂੰ
ਦਿੱਤਾ ਗਿਆ ਇਹ 20ਵਾਂ ਅੰਤਰਰਾਸ਼ਟਰੀ ਸਨਮਾਨ ਹੈ।
ਪੀਐਮ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ
ਪ੍ਰਧਾਨ ਮੰਤਰੀ ਮੋਦੀ ਦਾ ਐਤਵਾਰ ਨੂੰ ਕੁਵੈਤ ਦੇ ਬਾਯਾਨ ਪੈਲੇਸ ‘ਚ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਕੁਵੈਤ ਦੇ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਾਬੇਰ ਅਲ-ਸਬਾਹ ਦੇ ਸੱਦੇ ‘ਤੇ ਸ਼ਨੀਵਾਰ ਨੂੰ ਦੋ ਦਿਨਾਂ ਦੇ ਦੌਰੇ ‘ਤੇ ਕੁਵੈਤ ਪਹੁੰਚੇ।
ਇੰਦਰਾ ਗਾਂਧੀ ਨੇ 1981 ਵਿੱਚ ਦੌਰਾ ਕੀਤਾ
ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਇੰਦਰਾ ਗਾਂਧੀ ਆਖਰੀ ਵਾਰ 1981 ਵਿੱਚ ਕੁਵੈਤ ਗਈ ਸੀ। 43 ਸਾਲਾਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਕੁਵੈਤ ਫੇਰੀ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ। ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਕੁਵੈਤ ਦੇ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਨਾਲ ਲੰਬੀ ਗੱਲਬਾਤ ਕੀਤੀ।
ਦੋਸਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ
ਪੀਐਮ ਮੋਦੀ ਦੀ ਕੁਵੈਤ ਫੇਰੀ ਦੋਸਤੀ ਦਾ ਨਵਾਂ ਅਧਿਆਏ ਸ਼ੁਰੂ ਕਰੇਗੀ। ਕੁਵੈਤ ਵਿੱਚ ਪ੍ਰਵਾਸੀ ਭਾਰਤੀਆਂ ਦੀ ਵੀ ਕਾਫੀ ਗਿਣਤੀ ਹੈ। ਭਾਰਤ ਅਤੇ ਕੁਵੈਤ ਵਿਚਕਾਰ ਦੁਵੱਲਾ ਵਪਾਰ 10.47 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਕੁਵੈਤ ਭਾਰਤ ਨੂੰ ਕੱਚੇ ਤੇਲ ਦਾ ਛੇਵਾਂ ਸਭ ਤੋਂ ਵੱਡਾ ਸਪਲਾਇਰ ਹੈ। ਦੋਹਾਂ ਦੇਸ਼ਾਂ ਨੇ ਵਪਾਰ ਅਤੇ ਊਰਜਾ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।
Add Comment