ਆਕਲੈਂਡ (ਬਲਜਿੰਦਰ ਸਿੰਘ)ਆਕਲੈਂਡ ਦੇ ਮਾਊਂਟ ਰੋਸਕਿਲ ‘ਚ ਇੱਕ ਵਪਾਰਕ ਇਮਾਰਤ ਨੂੰ ਚੋਰਾਂ ਵੱਲੋਂ ਬੀਤੀ ਰਾਤ ਨਿਸ਼ਾਨਾ ਬਣਾਏ ਜਾਣ ਅਤੇ ਇੱਕ ਕਰਮਚਾਰੀ ‘ਤੇ ਹਮਲਾ ਕਰ ਜ਼ਖਮੀ ਕਰਨ ਦੀ ਖਬਰ ਹੈ।
ਅਧਿਕਾਰੀਆਂ ਨੂੰ ਰਾਤ 9 ਵਜੇ ਦੇ ਕਰੀਬ ਹਿਲਸਬਰੋ ਰੋਡ ਪਰਿਸਰ ਵਿੱਚ ਬੁਲਾਇਆ ਗਿਆ ਜਦੋਂ ਇੱਕ ਰਿਪੋਰਟ ਮਿਲੀ ਕਿ ਕਈ ਨਕਾਬਪੋਸ਼ ਲੋਕ ਹਥਿਆਰਾਂ ਨਾਲ ਇਮਾਰਤ ਵਿੱਚ ਦਾਖਲ ਹੋਏ ਹਨ।ਡਿਟੈਕਟਿਵ ਸੀਨੀਅਰ ਸਾਰਜੈਂਟ ਕ੍ਰਿਸ ਐਲਨ ਨੇ ਕਿਹਾ ਕਿ ਸਮੂਹ ਨੇ ਸ਼ਰਾਬ, ਸਿਗਰੇਟ ਅਤੇ ਪੈਸਿਆਂ ਨਾਲ ਇੱਕ ਵਾਹਨ ਵਿਚ ਫ਼ਰਾਰ ਹੋਣ ਤੋ ਪਹਿਲਾਂ ਕਥਿਤ ਤੌਰ ‘ਤੇ ਇੱਕ ਕਰਮਚਾਰੀ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਪੀੜਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਪੁਲਿਸ ਵੱਲੋਂ ਜਲਦ ਹੀ ਜਲਦ ਹੀ ਵਾਹਨ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਸਮੇਤ ਲੋਕਾਂ ਤੋਂ ਮਿਲੀ ਜਾਣਕਾਰੀ ਤੇ ਚੋਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਨਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Add Comment