ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਮਾਟਾਮਾਟਾ ਵਿੱਚ ਸਟੇਟ ਹਾਈਵੇਅ 29 ਉੱਤੇ ਇੱਕ ਵਾਹਨ ਅਤੇ ਸਾਈਕਲ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਐਮਰਜੈਂਸੀ ਸੇਵਾਵਾਂ ਨੇ ਸਵੇਰੇ 10.35 ਵਜੇ ਪੌਂਡ ਰੋਡ ਨੇੜੇ SH29 ‘ਤੇ ਵਾਪਰੇ ਹਾਦਸੇ ਸਬੰਧੀ ਬੁਲਾਇਆ ਗਿਆ ਸੀ।
ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸੀਰੀਅਸ ਕਰੈਸ਼ ਯੂਨਿਟ ਨੇ ਸੀਨ ਦੀ ਜਾਂਚ ਕੀਤੀ ਹੈ ਅਤੇ ਹਾਦਸੇ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਹੈ।
Add Comment