Home » ਆਕਲੈਂਡ ‘ਚ ਬੱਚੇ ਦੇ ਕ*ਤਲ ਮਾਮਲੇ ਸਬੰਧੀ ਪੁਲਿਸ ਦੀ ਜਾਂਚ ਲਗਾਤਾਰ ਜਾਰੀ,ਪੁਲਿਸ ਨੇ ਭਾਈਚਾਰੇ ਨੂੰ ਕੀਤੀ ਅਪੀਲ…
Home Page News New Zealand Local News NewZealand

ਆਕਲੈਂਡ ‘ਚ ਬੱਚੇ ਦੇ ਕ*ਤਲ ਮਾਮਲੇ ਸਬੰਧੀ ਪੁਲਿਸ ਦੀ ਜਾਂਚ ਲਗਾਤਾਰ ਜਾਰੀ,ਪੁਲਿਸ ਨੇ ਭਾਈਚਾਰੇ ਨੂੰ ਕੀਤੀ ਅਪੀਲ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੇ ਦਿਨੀ ਮੈਨੁਕਾਊ ਪੁਲਿਸ ਸਟੇਸ਼ਨ ਅੱਗੇ ਗੱਡੀ ਵਿੱਚ ਇੱਕ ਬੱਚੇ ਦੀ ਲਾਸ਼ ਲੈ ਪਹੁੰਚੇ ਵਿਅਕਤੀ ਦੀ ਘਟਨਾ ਮਾਮਲੇ ਸਬੰਧੀ ਪੁਲਿਸ ਦੀ ਜਾਂਚ ਲਗਾਤਾਰ ਜਾਰੀ ਹੈ।ਸੋਮਵਾਰ ਨੂੰ, ਇੱਕ 37 ਸਾਲਾ ਵਿਅਕਤੀ ਮ੍ਰਿਤਕ ਬੱਚੇ ਦੇ ਨਾਲ ਕਰੀਬ 1 ਵਜੇ ਮਾਨੁਕਾਊ ਪੁਲਿਸ ਸਟੇਸ਼ਨ ਪਹੁੰਚਣ ਤੋਂ ਬਾਅਦ ਕਤਲ ਦੇ ਦੋਸ਼ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।ਐਕਟਿੰਗ ਡਿਟੈਕਟਿਵ ਇੰਸਪੈਕਟਰ ਵੇਰੋਨਿਕਾ ਮੈਕਫਰਸਨ ਨੇ ਕਿਹਾ ਕਿ ਪੁਲਿਸ ਬੱਚੇ ਦੀ ਮੌਤ ਦੇ ਸਬੰਧ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੀ ਹੈ, ਪਰ ਸੰਭਾਵੀ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ ਗਿਆ ਹੈ।ਪੁਲਿਸ ਨੇ ਭਾਈਚਾਰੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇ ਕਿਸੇ ਨੇ ਐਤਵਾਰ, 5 ਜਨਵਰੀ, 2025 ਦੀ ਸ਼ਾਮ ਨੂੰ 8.30 ਵਜੇ ਤੋਂ 1 ਵਜੇ ਦੇ ਵਿਚਕਾਰ ਹਾਈਬਰੂਕ ਅਤੇ ਈਸਟ ਤਾਮਾਕੀ ਵਿੱਚ ਵਾਇਓਰੂ ਰੋਡ ਖੇਤਰ ਦੇ ਆਲੇ ਦੁਆਲੇ ਕੋਈ ਸ਼ੱਕੀ ਗਤੀਵਿਧੀ ਦੇਖੀ ਹੋਏ ਤਾਂ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।