ਨਿਊਯਾਰਕ ਦੀ ਅਪੀਲੀ ਅਦਾਲਤ ਨੇ ਅਮਰੀਕਾ ਦੇ ਨਵੇਂ ਚੁਣਏ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਟੀਸ਼ਨ ਮੰਗਲਵਾਰ ਨੂੰ ਖ਼ਾਰਜ ਕਰ ਦਿੱਤੀ। ਟਰੰਪ ਨੇ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਮਾਮਲੇ ’ਚ ਅਪੀਲੀ ਅਦਾਲਤ ਤੋਂ ਸਜ਼ਾ ਸੁਣਾਏ ਜਾਣ ’ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ•। ਟਰੰਪ ਨੂੰ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਹੈ।ਟ੍ਰਾਇਲ ਕੋਰਟ ਦੇ ਫ਼ੈਸਲੇ ਨੂੰ ਰੋਕਣ ਲਈ ਇਹ ਟਰੰਪ ਦੀ ਆਖ਼ਰੀ ਕੋਸ਼ਿਸ਼ ਸੀ। ਅਪੀਲੀ ਅਦਾਲਤ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਹੁਣ ਟਰੰਪ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ 10 ਦਿਨ ਪਹਿਲਾਂ 10 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ, ਹਾਲਾਂਕਿ ਟ੍ਰਾਇਲ ਜੱਜ ਨੇ ਟਰੰਪ ਨੂੰ ਜੇਲ੍ਹ ਦੀ ਸਜ਼ਾ ਨਾ ਦਿੱਤੇ ਜਾਣ ਦਾ ਸੰਕੇਤ ਦਿੱਤਾ ਹੈ। ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਦਾਅਹੁਦਾ ਸੰਭਾਲਣ ਵਾਲੇ ਹਨ।ਇਸ ਤੋਂ ਪਹਿਲਾਂ ਮੈਨਹਟਨ ਕੋਰਟ ਦੇ ਜੰਜ ਮਰਚਨ ਨੇ ਸੋਮਵਾਰ ਨੂੰ ਟਰੰਪ ਦੀ ਉਸ ਅਪੀਲ ਨੂੰ ਖ਼ਾਰਜ ਕਰ ਦਿੱਤਾ ਸੀ ਜਿਸ ’ਚ ਫ਼ੈਸਲਾ ਟਾਲ਼ਣ ਦੀ ਬੇਨਤੀ ਕੀਤੀ ਗਈ ਸੀ। ਜਿਸ ਮਾਮਲੇ ’ਚ ਇਸ ਹਫ਼ਤੇ ਫ਼ੈਸਲਾ ਆਉਣਾ ਹੈ ਉਹ ਪੋਰਨ ਫਿਲਮਾਂ ਦੀ ਅਭਨੇਤਰੀ ਸਟਾਰਮੀ ਡੈਨੀਅਲਸ ਨੂੰ ਚੁੱਪ ਰਹਿਣ ਲਈ ਨਾਜਾਇਜ਼ ਤੌਰ ’ਤੇ ਪੈਸੇ ਦੇਣ ਦਾ ਹੈ। ਟਰੰਪ ਨੇ 2016 ਦੀਆਂ ਚੋਣਾਂ ਦੌਰਾਨ ਆਪਣੇ ਸਬੰਧਾਂ ’ਤੇ ਕੁਝ ਨਾ ਬੋਲਣ ਦੇ ਬਦਲੇ ਪੈਸੇ ਦਿੱਤੇ ਸੀ। ਇਹ ਗੱਲ ਜਾਂਚ ’ਚ ਸਾਬਿਤ ਹੋ ਚੁੱਕੀ ਹੈ।
ਟਰੰਪ ਸਬੰਧਤ ਰਿਪੋਰਟ ਜਾਰੀ ਕਰਨ ’ਤੇ ਰੋਕ
ਏਪੀ ਮੁਤਾਬਕ ਇਕ ਸੰਘੀ ਜੱਜ ਨੇ ਮੰਗਲਵਾਰ ਨੂੰ ਡੋਨਾਲਡ ਟਰੰਪ ਨਾਲ ਸਬੰਧਿਤ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਰਿਪੋਰਟ ਜਾਰੀ ਕਰਨ ’ਤੇ ਆਰਜ਼ੀ ਤੌਰ ’ਤੇ ਰੋਕ ਲਗਾ ਦਿੱਤੀ ਹੈ। ਸੋਮਵਾਰ ਰਾਤ ਬਚਾਅ ਪੱਖ ਦੇ ਵਕੀਲਾਂ ਨੇ ਇਕ ਰਿਪੋਰਟ ਨੂੰ ਪੱਖਪਾਤੀ ਦੱਸਦੇ ਹੋਏ ਇਸ ਦੇ ਪ੍ਰਕਾਸ਼ਨ ਨੂੰ ਰੋਕਣ ਲਈ ਅਪੀਲ ਕੀਤੀ ਸੀ। ਦੋ ਖੰਡਾਂ ਵਾਲੀ ਰਿਪੋਰਟ ’ਚ ਟਰੰਪ ਵੱਲੋਂ ਆਪਣੇ ਮਾਰ-ਏ-ਲੋਗੋ ਅਸਟੇਟ ’ਚ ਗੁਪਤ ਦਸਤਾਵੇਜ਼ ਦੀ ਦੁਰਵਰਤੋਂ ਤੇ ਛੇ ਜਨਵਰੀ, 2021 ਨੂੰ ਕੈਪੀਟਲ ਹਿਲਸ ’ਚ ਹੋਏ ਦੰਗੇ ਨਾਲ ਸਬੰਧਤ ਹਨ।
Add Comment