Home » ਅਮਰੀਕਾ ਨੇ ਗ਼ੈਰ ਦਸਤਾਵੇਜ਼ੀ ਪਰਵਾਸੀਆਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਕੀਤਾ, ਕੀ ਹੈ ਪ੍ਰਕਿਰਿਆ, ਪਾਲਣਾ ਨਾ ਕਰਨ ਉੱਤੇ ਕੀ ਹੋਵੇਗਾ…
Home Page News World World News

ਅਮਰੀਕਾ ਨੇ ਗ਼ੈਰ ਦਸਤਾਵੇਜ਼ੀ ਪਰਵਾਸੀਆਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਕੀਤਾ, ਕੀ ਹੈ ਪ੍ਰਕਿਰਿਆ, ਪਾਲਣਾ ਨਾ ਕਰਨ ਉੱਤੇ ਕੀ ਹੋਵੇਗਾ…

Spread the news

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਗੈਰ ਦਸਤਾਵੇਜ਼ੀ ਪਰਵਾਸੀਆਂ ਦਾ ਇੱਕ ਕੌਮਾਂਤਰੀ ਰਜਿਸਟਰ ਬਣਾਉਣਗੇ। ਇਹ ਐਲਾਨ ਉਨ੍ਹਾਂ ਨੇ 25 ਫਰਵਰੀ 2025 ਨੂੰ ਕੀਤਾ। ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਜੇ ਕੋਈ ਗੈਰ ਦਸਤਾਵੇਜ਼ੀ ਪਰਵਾਸੀ ਤੈਅ ਸਮੇਂ ਸੀਮਾ ਵਿੱਚ ਰਜਿਸਟਰ ਨਹੀਂ ਕਰਵਾਉਂਦਾ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਨੇ 25 ਫਰਵਰੀ ਨੂੰ ਐਲਾਨਿਆ ਕਿ 14 ਸਾਲ ਤੋਂ ਉੱਤੇ ਹਰ ਗੈਰ ਦਸਤਾਵੇਜ਼ੀ ਪਰਵਾਸੀ ਨੂੰ ਅਮਰੀਕੀ ਸਰਕਾਰ ਨੂੰ ਆਪਣਾ ਪਤਾ ਤੇ ਉਂਗਲਾਂ ਦੇ ਨਿਸ਼ਾਨ ਬਾਰੇ ਜਾਣਕਾਰੀ ਦੇਣੀ ਪੈਣੀ ਹੈ। ਇਹ ਕਦਮ ਅਮਰੀਕਾ ਵੱਲੋਂ ਆਪਣੇ ਪਰਵਾਸੀ ਸਿਸਟਮ ਵਿੱਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ। ਇਸੇ ਤਹਿਤ ਬੀਤੇ ਕੁਝ ਵਕਤ ਵਿੱਚ ਕਈ ਗੈਰ ਕਾਨੂੰਨੀ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਤੇ ਕਈ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ।